ਅਫ਼ਸੀਆਂ 3

ਇਹ ਭੇਤ ਪਿਛਲੀਆਂ ਪੀੜ੍ਹੀਆਂ ਤੇ ਪ੍ਰਗਟ ਨਹੀਂ ਹੋਇਆ ਜਿਵੇਂ ਕਿ ਇਹ ਪਵਿੱਤਰ ਆਤਮਾ ਦੁਆਰਾ ਪਰਮੇਸ਼ਵਰ ਦੇ ਪਵਿੱਤਰ ਰਸੂਲਾਂ ਅਤੇ ਨਬੀਆਂ ਉੱਤੇ ਪ੍ਰਗਟ ਕੀਤਾ ਗਿਆ ਹੈ।

Ephesians 3:5 (UKJV) Which in other ages was not made known unto the sons of men, as it is now revealed unto his holy apostles and prophets by the Spirit;

3ਇਹ ਭੇਤ ਮੇਰੇ ਤੇ ਪ੍ਰਕਾਸ਼ ਦੁਆਰਾ ਪ੍ਰਗਟ ਹੋਇਆ ਹੈ, ਜਿਵੇਂ ਕਿ ਮੈਂ ਪਹਿਲਾਂ ਹੀ ਸੰਖੇਪ ਵਿੱਚ ਲਿਖਿਆ ਹੈ।

4ਇਸ ਨੂੰ ਪੜ੍ਹ ਕੇ ਤੁਸੀਂ ਜਾਣ ਸੱਕਦੇ ਹੋ ਜੋ ਮਸੀਹ ਦੇ ਭੇਤ ਵਿੱਚ ਮੇਰੀ ਸਮਝ ਕਿੰਨੀ ਹੈ।

5ਇਹ ਭੇਤ ਪਿਛਲੀਆਂ ਪੀੜ੍ਹੀਆਂ ਤੇ ਪ੍ਰਗਟ ਨਹੀਂ ਹੋਇਆ ਜਿਵੇਂ ਕਿ ਇਹ ਪਵਿੱਤਰ ਆਤਮਾ ਦੁਆਰਾ ਪਰਮੇਸ਼ਵਰ ਦੇ ਪਵਿੱਤਰ ਰਸੂਲਾਂ ਅਤੇ ਨਬੀਆਂ ਉੱਤੇ ਪ੍ਰਗਟ ਕੀਤਾ ਗਿਆ ਹੈ।

6ਇਹ ਭੇਤ ਇਹ ਹੈ ਕਿ ਖੁਸ਼ਖ਼ਬਰੀ ਦੁਆਰਾ ਗ਼ੈਰ-ਯਹੂਦੀ ਇਸਰਾਏਲ ਦੇ ਨਾਲ ਵਾਰਸ ਹਨ, ਇੱਕ ਸਰੀਰ ਦੇ ਅੰਗ ਹਨ, ਅਤੇ ਮਸੀਹ ਯਿਸ਼ੂ ਵਿੱਚ ਵਾਅਦੇ ਵਿੱਚ ਇਕੱਠੇ ਹਿੱਸੇਦਾਰ ਹਨ।

7ਪਰਮੇਸ਼ਵਰ ਦੀ ਕਿਰਪਾ ਜੋ ਉਹ ਦੀ ਸਮਰੱਥਾ ਦੇ ਕਾਰਨ ਮੇਰੇ ਉੱਤੇ ਹੋਈ ਉਹ ਦੇ ਦਾਨ ਅਨੁਸਾਰ ਮੈਂ ਉਸ ਖੁਸ਼ਖਬਰੀ ਦਾ ਸੇਵਕ ਬਣ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.