2ਤੁਹਾਡਾ ਸੁਭਾਅ ਪਿਆਰ ਵਾਲਾ ਹੋਵੇ, ਜਿਵੇਂ ਮਸੀਹ ਨੇ ਤੁਹਾਨੂੰ ਪਿਆਰ ਕੀਤਾ ਹੈ। ਉਹ ਖੁਦ ਸਾਡੇ ਲਈ ਪਰਮੇਸ਼ਵਰ ਅੱਗੇ ਇੱਕ ਪਿਆਰੀ ਸੁਗੰਧੀ ਭੇਟ ਅਤੇ ਬਲੀਦਾਨ ਬਣ ਗਿਆ।
3ਪਰ ਤੁਹਾਡੇ ਵਿੱਚ ਕੋਈ ਵੀ ਵਿਭਚਾਰ, ਜਾਂ ਕਿਸੇ ਕਿਸਮ ਦੀ ਅਸ਼ੁੱਧਤਾ, ਜਾਂ ਲਾਲਚ ਨਾ ਹੋਵੇ, ਕਿਉਂਕਿ ਇਹ ਪਰਮੇਸ਼ਵਰ ਦੇ ਪਵਿੱਤਰ ਲੋਕਾਂ ਲਈ ਅਣਉਚਿਤ ਹੈ।
4ਅਤੇ ਤੁਹਾਡੇ ਵਿਚਕਾਰ ਕੋਈ ਬੇਸ਼ਰਮੀ ਅਤੇ ਮੂਰਖਤਾ ਭਰੀ ਗੱਲ ਜਾਂ ਗੰਦਾ ਮਜ਼ਾਕ ਨਾ ਹੋਵੇ ਜੋ ਹਮੇਸ਼ਾ ਵਿਅਰਥ ਹਨ। ਬਲਕਿ ਤੁਹਾਨੂੰ ਧੰਨਵਾਦ ਕਰਨਾ ਚਾਹੀਦਾ ਹੈ।
5ਕਿਉਂ ਜੋ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਕੋਈ ਵੀ ਵਿਭਚਾਰੀ, ਅਸ਼ੁੱਧ ਜਾਂ ਲਾਲਚੀ ਵਿਅਕਤੀ, ਮੂਰਤੀ ਪੂਜਕ, ਮਸੀਹ ਅਤੇ ਪਰਮੇਸ਼ਵਰ ਦੇ ਰਾਜ ਦੇ ਵਾਰਿਸ ਨਹੀਂ ਬਣ ਸਕਦੇ।
6ਕੋਈ ਵੀ ਫੋਕੀਆਂ ਗੱਲਾਂ ਦੇ ਜਾਲ ਵਿੱਚ ਨਾ ਫਸੇ ਕਿਉਂਕਿ ਪਰਮੇਸ਼ਵਰ ਦਾ ਕ੍ਰੋਧ ਉਨ੍ਹਾਂ ਲੋਕਾਂ ਉੱਤੇ ਆਉਂਦਾ ਹੈ ਜੋ ਅਣ-ਆਗਿਆਕਾਰ ਹਨ।