5ਕਿਉਂ ਜੋ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਕੋਈ ਵੀ ਵਿਭਚਾਰੀ, ਅਸ਼ੁੱਧ ਜਾਂ ਲਾਲਚੀ ਵਿਅਕਤੀ, ਮੂਰਤੀ ਪੂਜਕ, ਮਸੀਹ ਅਤੇ ਪਰਮੇਸ਼ਵਰ ਦੇ ਰਾਜ ਦੇ ਵਾਰਿਸ ਨਹੀਂ ਬਣ ਸਕਦੇ।
6ਕੋਈ ਵੀ ਫੋਕੀਆਂ ਗੱਲਾਂ ਦੇ ਜਾਲ ਵਿੱਚ ਨਾ ਫਸੇ ਕਿਉਂਕਿ ਪਰਮੇਸ਼ਵਰ ਦਾ ਕ੍ਰੋਧ ਉਨ੍ਹਾਂ ਲੋਕਾਂ ਉੱਤੇ ਆਉਂਦਾ ਹੈ ਜੋ ਅਣ-ਆਗਿਆਕਾਰ ਹਨ।
7ਇਸ ਲਈ ਉਨ੍ਹਾਂ ਦਾ ਹਿੱਸਾ ਨਾ ਬਣੋ।
8ਕਿਉਂਕਿ ਤੁਸੀਂ ਪਹਿਲਾਂ ਹਨੇਰਾ ਸੀ, ਪਰ ਹੁਣ ਤੁਸੀਂ ਪ੍ਰਭੂ ਵਿੱਚ ਚਾਨਣ ਹੋ। ਚਾਨਣ ਦੇ ਬੱਚਿਆਂ ਵਾਂਗ ਜੀਓ।
9(ਕਿਉਂਕਿ ਚਾਨਣ ਦੇ ਫ਼ਲ ਵਿੱਚ ਸਾਰੀ ਭਲਾਈ, ਧਾਰਮਿਕਤਾ ਅਤੇ ਸੱਚਾਈ ਸ਼ਾਮਲ ਹੁੰਦੀ ਹੈ)