13ਇਸ ਲਈ ਪਰਮੇਸ਼ਵਰ ਦੇ ਸਾਰੇ ਸ਼ਸਤ੍ਰ ਬਸਤਰ ਲੈ ਲਵੋ ਤਾਂ ਜੋ ਤੁਸੀਂ ਬੁਰਾਈ ਦੇ ਸਮੇਂ ਦੁਸ਼ਮਣ ਦਾ ਮੁਕਾਬਲਾ ਕਰ ਸਕੋ ਅਤੇ ਸੱਭੋ ਕੁਝ ਮੁਕਾ ਕੇ ਖਲੋ ਸੱਕੋ।
14ਸੋ ਤੁਸੀਂ ਆਪਣੀ ਕਮਰ ਸੱਚਾਈ ਨਾਲ ਕੱਸ ਕੇ ਪਰਮੇਸ਼ਵਰ ਦੀ ਧਾਰਮਿਕਤਾ ਦੀ ਸੰਜੋ ਪਹਿਨ ਕੇ।
15ਅਤੇ ਮਿਲਾਪ ਦੀ ਖੁਸ਼ਖ਼ਬਰੀ ਦੀ ਤਿਆਰੀ ਦੀ ਜੁੱਤੀ ਆਪਣੇ ਪੈਰੀ ਪਾ ਕੇ ਖਲੋ ਜਾਓ।
16ਇਨ੍ਹਾਂ ਸਾਰਿਆਂ ਤੋਂ ਇਲਾਵਾ, ਸ਼ੈਤਾਨ ਦੇ ਭਿਆਨਕ ਤੀਰ ਨੂੰ ਰੋਕਣ ਲਈ ਵਿਸ਼ਵਾਸ ਦੀ ਢਾਲ ਨੂੰ ਫੜੀ ਰੱਖੋ।
17ਅਤੇ ਮੁਕਤੀ ਦਾ ਟੋਪ, ਆਤਮਾ ਦੀ ਤਲਵਾਰ ਲਓ, ਜੋ ਕਿ ਪਰਮੇਸ਼ਵਰ ਦਾ ਬਚਨ ਹੈ।