13ਇਸ ਤਰ੍ਹਾਂ ਜਦ ਉਹ ਕੁਆਰੀ ਰਾਜਾ ਦੇ ਕੋਲ ਜਾਂਦੀ ਸੀ, ਤਦ ਜੋ ਵੀ ਚੀਜ਼ ਉਹ ਚਾਹੁੰਦੀ ਸੀ ਕਿ ਰਾਣੀਆਂ ਦੇ ਨਿਵਾਸ ਤੋਂ ਰਾਜਾ ਦੇ ਮਹਿਲ ਨੂੰ ਲੈ ਜਾਵੇ, ਉਹ ਉਸ ਨੂੰ ਦਿੱਤੀ ਜਾਂਦੀ ਸੀ।
14ਉਹ ਸ਼ਾਮ ਨੂੰ ਜਾਂਦੀ ਸੀ ਅਤੇ ਸਵੇਰ ਨੂੰ ਵਾਪਸ ਆ ਕੇ ਰਾਣੀਆਂ ਦੇ ਨਿਵਾਸ ਦੇ ਦੂਸਰੇ ਘਰ ਵਿੱਚ ਚਲੀ ਜਾਂਦੀ ਸੀ ਅਤੇ ਰਾਜਾ ਦੇ ਖੁਸਰੇ ਸ਼ਅਸ਼ਗਜ ਦੇ ਹਵਾਲੇ ਕੀਤੀ ਜਾਂਦੀ ਸੀ, ਜਿਹੜਾ ਰਖੇਲਾਂ ਦਾ ਅਧਿਕਾਰੀ ਸੀ, ਅਤੇ ਉਹ ਫੇਰ ਕਦੀ ਰਾਜਾ ਦੇ ਕੋਲ ਨਹੀਂ ਜਾਂਦੀ ਸੀ, ਪਰ ਜੇਕਰ ਰਾਜਾ ਉਸ ਤੋਂ ਪ੍ਰਸੰਨ ਹੁੰਦਾ ਸੀ ਤਾਂ ਉਸ ਨੂੰ ਨਾਮ ਲੈ ਕੇ ਬੁਲਾਇਆ ਜਾਂਦਾ ਸੀ।
15ਜਦੋਂ ਮਾਰਦਕਈ ਦੇ ਚਾਚੇ ਅਬੀਹੇਲ ਦੀ ਧੀ, ਏਸਤੇਰ ਦੀ ਵਾਰੀ ਆਈ, ਜਿਸ ਨੂੰ ਮਾਰਦਕਈ ਨੇ ਆਪਣੀ ਧੀ ਵਜੋਂ ਪਾਲਿਆ ਸੀ, ਉਹ ਰਾਜੇ ਦੇ ਸਾਹਮਣੇ ਪੇਸ਼ ਹੋਈ। ਉਸਨੇ ਆਪਣੇ ਲਈ ਕੁਝ ਨਹੀਂ ਮੰਗਿਆ ਸੀ ਸਿਵਾਏ ਹੇਗਈ ਦੁਆਰਾ ਦਿੱਤੀ ਸਲਾਹ ਦੇ ਜੋ ਕਿ ਰਾਜੇ ਦੇ ਖੁਸਰੇ ਵਿੱਚੋਂ ਔਰਤਾਂ ਦਾ ਇੰਚਾਰਜ ਸੀ। ਹਰ ਕੋਈ ਜਿਸ ਨੇ ਏਸਤੇਰ ਨੂੰ ਦੇਖਿਆ ਉਹ ਸੋਚਿਆ ਕਿ ਉਹ ਸੁੰਦਰ ਹੈ।
16ਇਸ ਤਰ੍ਹਾਂ ਏਸਤੇਰ ਅਹਸ਼ਵੇਰੋਸ਼ ਰਾਜਾ ਦੇ ਕੋਲ ਉਸ ਦੇ ਸ਼ਾਹੀ ਮਹਿਲ ਵਿੱਚ, ਉਸ ਦੇ ਰਾਜ ਦੇ ਸੱਤਵੇਂ ਸਾਲ ਦੇ ਟੇਬੇਥ ਨਾਮਕ ਦਸਵੇਂ ਮਹੀਨੇ ਵਿੱਚ ਪਹੁੰਚਾਈ ਗਈ।
17ਹੁਣ ਰਾਜੇ ਨੇ ਦੂਸਰੀਆਂ ਮੁਟਿਆਰਾਂ ਨਾਲੋਂ ਏਸਤੇਰ ਨੂੰ ਵੱਧ ਪਸੰਦ ਕੀਤਾ ਅਤੇ ਏਸਤੇਰ ਤੇ ਨੇ ਹੋਰਨਾਂ ਕੁਆਰੀਆਂ ਨਾਲੋਂ ਵੱਧ ਮਿਹਰ ਅਤੇ ਪ੍ਰਸੰਨਤਾ ਪ੍ਰਾਪਤ ਕੀਤੀ। ਇਸ ਲਈ ਉਸ ਨੇ ਉਸ ਦੇ ਸਿਰ ਉੱਤੇ ਇੱਕ ਸ਼ਾਹੀ ਤਾਜ ਰੱਖਿਆ ਅਤੇ ਵਸ਼ਤੀ ਦੀ ਬਜਾਏ ਉਸ ਨੂੰ ਰਾਣੀ ਬਣਾ ਦਿੱਤਾ।