ਏਸਤੇਰ 7

ਕੁਝ ਸਮੇਂ ਬਾਅਦ ਜਿਵੇਂ ਹੀ ਰਾਜਾ ਮਹਿਲ ਦੇ ਬਾਗ ਤੋਂ ਦਾਅਵਤ ਹਾਲ ਵਿੱਚ ਮੁੜਿਆ ਤਾਂ ਹਾਮਾਨ ਉਸ ਪਲੰਘ ਉੱਤੇ ਡਿੱਗ ਪਿਆ ਸੀ ਜਿੱਥੇ ਏਸਤੇਰ ਬੈਠੀ ਹੋਈ ਸੀ। ਇਹ ਦੇਖ ਕੇ ਰਾਜੇ ਨੇ ਕਿਹਾ, “ਕੀ ਉਹ ਮੇਰੀ ਮੌਜੂਦਗੀ ਵਿੱਚ ਰਾਣੀ ਨਾਲ ਛੇੜਛਾੜ ਵੀ ਕਰੇਗਾ?” ਜਿਵੇਂ ਹੀ ਇਹ ਸ਼ਬਦ ਰਾਜੇ ਦੇ ਮੂੰਹੋਂ ਨਿਕਲਿਆ ਤਾਂ ਸੇਵਕਾਂ ਨੇ ਹਾਮਾਨ ਦਾ ਮੂੰਹ ਢੱਕ ਲਿਆ।

Esther 7:8 (UKJV) Then the king returned out of the palace garden into the place of the banquet of wine; and Haman was fallen upon the bed whereon Esther was. Then said the king, Will he force the queen also before me in the house? As the word went out of king's mouth, they covered Haman's face.

6ਏਸਤੇਰ ਨੇ ਕਿਹਾ, “ਉਹ ਦੁਸ਼ਮਣ, ਉਹ ਵਿਰੋਧੀ, ਇਹ ਦੁਸ਼ਟ ਹਾਮਾਨ ਹੈ!” ਤਦ ਹਾਮਾਨ ਰਾਜੇ ਅਤੇ ਰਾਣੀ ਦੇ ਸਾਹਮਣੇ ਘਬਰਾ ਗਿਆ।

7ਅਤੇ ਰਾਜਾ ਗੁੱਸੇ ਨਾਲ ਭਰ ਗਿਆ ਅਤੇ ਦਾਖ਼ਰਸ ਪੀਣੀ ਛੱਡ ਕੇ ਉੱਠਿਆ ਅਤੇ ਸ਼ਾਹੀ ਬਾਗ਼ ਵਿੱਚ ਚਲਾ ਗਿਆ ਪਰ ਹਾਮਾਨ ਰਾਣੀ ਏਸਤੇਰ ਕੋਲ ਆਪਣੀ ਜਾਨ ਬਖ਼ਸ਼ਾਉਣ ਲਈ ਖੜ੍ਹਾ ਹੋ ਗਿਆ, ਕਿਉਂਕਿ ਉਸ ਨੇ ਵੇਖਿਆ ਕਿ ਰਾਜਾ ਨੇ ਮੇਰੀ ਹਾਨੀ ਕਰਨ ਦਾ ਇਰਾਦਾ ਬਣਾ ਲਿਆ ਹੈ।

8ਕੁਝ ਸਮੇਂ ਬਾਅਦ ਜਿਵੇਂ ਹੀ ਰਾਜਾ ਮਹਿਲ ਦੇ ਬਾਗ ਤੋਂ ਦਾਅਵਤ ਹਾਲ ਵਿੱਚ ਮੁੜਿਆ ਤਾਂ ਹਾਮਾਨ ਉਸ ਪਲੰਘ ਉੱਤੇ ਡਿੱਗ ਪਿਆ ਸੀ ਜਿੱਥੇ ਏਸਤੇਰ ਬੈਠੀ ਹੋਈ ਸੀ। ਇਹ ਦੇਖ ਕੇ ਰਾਜੇ ਨੇ ਕਿਹਾ, “ਕੀ ਉਹ ਮੇਰੀ ਮੌਜੂਦਗੀ ਵਿੱਚ ਰਾਣੀ ਨਾਲ ਛੇੜਛਾੜ ਵੀ ਕਰੇਗਾ?” ਜਿਵੇਂ ਹੀ ਇਹ ਸ਼ਬਦ ਰਾਜੇ ਦੇ ਮੂੰਹੋਂ ਨਿਕਲਿਆ ਤਾਂ ਸੇਵਕਾਂ ਨੇ ਹਾਮਾਨ ਦਾ ਮੂੰਹ ਢੱਕ ਲਿਆ।

9ਫਿਰ ਰਾਜਾ ਦੇ ਸਾਹਮਣੇ ਖੜ੍ਹੇ ਰਹਿਣ ਵਾਲੇ ਅਧਿਕਾਰੀਆ ਵਿੱਚੋਂ ਇੱਕ ਅਧਿਕਾਰੀ ਹਰਬੋਨਾ ਨੇ ਰਾਜਾ ਨੂੰ ਕਿਹਾ, “ਮਹਾਰਾਜ! ਹਾਮਾਨ ਦੇ ਘਰ ਪੰਜਾਹ ਹੱਥ ਉੱਚਾ ਫਾਂਸੀ ਲਾਉਣ ਦਾ ਇੱਕ ਥੰਮ੍ਹ ਖੜ੍ਹਾ ਕੀਤਾ ਗਿਆ ਹੈ ਜੋ ਉਸ ਨੇ ਮਾਰਦਕਈ ਦੇ ਲਈ ਬਣਵਾਇਆ ਹੈ, ਜਿਸ ਨੇ ਰਾਜਾ ਦਾ ਭਲਾ ਕੀਤਾ ਸੀ।” ਰਾਜਾ ਨੇ ਕਿਹਾ, “ਇਸ ਨੂੰ ਹੀ ਉਹ ਦੇ ਉੱਤੇ ਚੜ੍ਹਾ ਦਿਉ!”

10ਇਸ ਲਈ ਉਨ੍ਹਾਂ ਨੇ ਹਾਮਾਨ ਨੂੰ ਉਸ ਖੰਭੇ ਉੱਤੇ ਟੰਗ ਦਿੱਤਾ ਜਿਸਨੂੰ ਉਸਨੇ ਮਾਰਦਕਈ ਲਈ ਖੜਾ ਕੀਤਾ ਸੀ। ਫਿਰ ਰਾਜੇ ਦਾ ਕਹਿਰ ਸ਼ਾਂਤ ਹੋ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.