ਏਸਤੇਰ 9

ਤਾਂ ਰਾਜੇ ਨੇ ਹੁਕਮ ਦਿੱਤਾ ਕਿ ਇਹ ਕੀਤਾ ਜਾਵੇ। ਸ਼ੂਸ਼ਨ ਵਿੱਚ ਇੱਕ ਫ਼ਰਮਾਨ ਜਾਰੀ ਕੀਤਾ ਗਿਆ ਸੀ, ਅਤੇ ਉਨ੍ਹਾਂ ਨੇ ਹਾਮਾਨ ਦੇ ਦਸ ਪੁੱਤਰਾਂ ਨੂੰ ਸੂਲੀ ਉੱਤੇ ਚੜ੍ਹਾ ਦਿੱਤਾ।

Esther 9:14 (UKJV) And the king commanded it so to be done: and the decree was given at Shushan; and they hanged Haman's ten sons.

12ਰਾਜੇ ਨੇ ਰਾਣੀ ਏਸਤੇਰ ਨੂੰ ਆਖਿਆ, “ਯਹੂਦੀਆਂ ਨੇ ਸ਼ੂਸ਼ਨ ਦੇ ਗੜ੍ਹ ਵਿੱਚ ਪੰਜ ਸੌ ਮਨੁੱਖਾਂ ਅਤੇ ਹਾਮਾਨ ਦੇ ਦਸ ਪੁੱਤਰਾਂ ਨੂੰ ਮਾਰ ਸੁੱਟਿਆ ਹੈ। ਉਨ੍ਹਾਂ ਨੇ ਰਾਜੇ ਦੇ ਬਾਕੀ ਸੂਬਿਆਂ ਵਿੱਚ ਕੀ ਕੀਤਾ ਹੈ? ਹੁਣ ਤੇਰੀ ਕੀ ਬੇਨਤੀ ਹੈ? ਇਹ ਤੈਨੂੰ ਦਿੱਤਾ ਜਾਵੇਗਾ। ਤੇਰੀ ਕੀ ਮੰਗ ਹੈ? ਉਹ ਤੇਰੇ ਲਈ ਕੀਤਾ ਜਾਵੇਗਾ।”

13ਏਸਤੇਰ ਨੇ ਉੱਤਰ ਦਿੱਤਾ, “ਜੇਕਰ ਇਹ ਰਾਜੇ ਨੂੰ ਚੰਗਾ ਲੱਗਦਾ ਹੈ, ਤਾਂ ਸ਼ੂਸ਼ਨ ਦੇ ਯਹੂਦੀਆਂ ਨੂੰ ਇਹ ਕਰਨ ਦੀ ਇਜਾਜ਼ਤ ਦੇ ਦਿਓ ਕਿ ਹਾਮਾਨ ਦੇ ਦਸ ਪੁੱਤਰਾਂ ਨੂੰ ਸੂਲੀ ਉੱਤੇ ਚੜ੍ਹਾ ਦਿੱਤਾ ਜਾਵੇ।”

14ਤਾਂ ਰਾਜੇ ਨੇ ਹੁਕਮ ਦਿੱਤਾ ਕਿ ਇਹ ਕੀਤਾ ਜਾਵੇ। ਸ਼ੂਸ਼ਨ ਵਿੱਚ ਇੱਕ ਫ਼ਰਮਾਨ ਜਾਰੀ ਕੀਤਾ ਗਿਆ ਸੀ, ਅਤੇ ਉਨ੍ਹਾਂ ਨੇ ਹਾਮਾਨ ਦੇ ਦਸ ਪੁੱਤਰਾਂ ਨੂੰ ਸੂਲੀ ਉੱਤੇ ਚੜ੍ਹਾ ਦਿੱਤਾ।

15ਅਦਾਰ ਦੇ ਮਹੀਨੇ ਦੀ ਚੌਦ੍ਹਵੀਂ ਤਾਰੀਖ਼ ਨੂੰ ਸ਼ੂਸ਼ਨ ਵਿੱਚ ਯਹੂਦੀ ਇਕੱਠੇ ਹੋਏ ਅਤੇ ਉਨ੍ਹਾਂ ਨੇ ਸ਼ੂਸ਼ਨ ਵਿੱਚ ਤਿੰਨ ਸੌ ਮਨੁੱਖਾਂ ਨੂੰ ਵੱਢ ਸੁੱਟਿਆ ਪਰ ਉਨ੍ਹਾਂ ਦੀ ਜਾਇਦਾਦ ਨਹੀਂ ਲੁੱਟੀ।

16ਇਸ ਦੌਰਾਨ, ਬਾਕੀ ਦੇ ਯਹੂਦੀ ਜਿਹੜੇ ਰਾਜੇ ਦੇ ਸੂਬਿਆਂ ਵਿੱਚ ਸਨ, ਉਹ ਵੀ ਆਪਣੀ ਰੱਖਿਆ ਕਰਨ ਅਤੇ ਆਪਣੇ ਦੁਸ਼ਮਣਾਂ ਤੋਂ ਛੁਟਕਾਰਾ ਪਾਉਣ ਲਈ ਇਕੱਠੇ ਹੋਏ। ਉਨ੍ਹਾਂ ਨੇ 75 ਹਜ਼ਾਰ ਨੂੰ ਮਾਰ ਦਿੱਤਾ ਪਰ ਉਨ੍ਹਾਂ ਦੀ ਜਾਇਦਾਦ ਨਹੀਂ ਲੁੱਟੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.