ਗਲਾਤੀਆਂ 2

ਫਿਰ ਚੌਦਾਂ ਸਾਲਾਂ ਬਾਅਦ, ਮੈਂ ਦੁਬਾਰਾ ਯੇਰੂਸ਼ਲੇਮ ਗਿਆ, ਇਸ ਵਾਰ ਮੈਂ ਬਰਨਬਾਸ ਅਤੇ ਤੀਤੁਸ ਨੂੰ ਵੀ ਆਪਣੇ ਨਾਲ ਲੈ ਕੇ ਗਿਆ।

Galatians 2:1 (UKJV) Then fourteen years after I went up again to Jerusalem with Barnabas, and took Titus with me also.

1ਫਿਰ ਚੌਦਾਂ ਸਾਲਾਂ ਬਾਅਦ, ਮੈਂ ਦੁਬਾਰਾ ਯੇਰੂਸ਼ਲੇਮ ਗਿਆ, ਇਸ ਵਾਰ ਮੈਂ ਬਰਨਬਾਸ ਅਤੇ ਤੀਤੁਸ ਨੂੰ ਵੀ ਆਪਣੇ ਨਾਲ ਲੈ ਕੇ ਗਿਆ।

2ਅਤੇ ਮੇਰਾ ਉਹਨਾਂ ਕੋਲ ਜਾਣਾ ਪਰਮੇਸ਼ਵਰ ਦੇ ਪ੍ਰਕਾਸ਼ਨ ਅਨੁਸਾਰ ਸੀ, ਉਸ ਖੁਸ਼ਖ਼ਬਰੀ ਨੂੰ ਜਿਸ ਦਾ ਮੈਂ ਪਰਾਈਆਂ ਕੌਮਾਂ ਵਿੱਚ ਪ੍ਰਚਾਰ ਕਰਦਾ ਹਾਂ ਉਹਨਾਂ ਅੱਗੇ ਵੀ ਪ੍ਰਚਾਰ ਕੀਤਾ ਪਰ ਉਹਨਾਂ ਲੋਕਾਂ ਨੂੰ ਜੋ ਕਲੀਸਿਆ ਦੇ ਆਗੂ ਸਨ, ਗੁਪਤ ਵਿੱਚ ਪ੍ਰਚਾਰ ਕੀਤਾ ਤਾਂ ਕਿ ਕਿਤੇ ਅਜਿਹਾ ਨਾ ਹੋਵੇ ਜੋ ਮੇਰੀ ਹੁਣ ਦੀ ਜਾਂ ਪਿਛਲੀ ਦੌੜ ਭੱਜ ਵਿਅਰਥ ਹੋ ਜਾਵੇ।

3ਫਿਰ ਵੀ ਤੀਤੁਸ, ਜੋ ਮੇਰੇ ਨਾਲ ਸੀ, ਉਸ ਨੂੰ ਵੀ ਸੁੰਨਤ ਕਰਵਾਉਣ ਲਈ ਮਜ਼ਬੂਰ ਨਹੀਂ ਕੀਤਾ ਗਿਆ, ਭਾਵੇਂ ਉਹ ਯੂਨਾਨੀ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.