9ਯਾਕੋਬ, ਕੈਫ਼ਾਸ ਅਤੇ ਯੋਹਨ, ਜਿਨ੍ਹਾਂ ਨੂੰ ਥੰਮ੍ਹਾਂ ਵਜੋਂ ਸਤਿਕਾਰਿਆ ਜਾਂਦਾ ਹੈ, ਉਨ੍ਹਾਂ ਨੇ ਮੈਨੂੰ ਅਤੇ ਬਰਨਬਾਸ ਨੂੰ ਸੰਗਤ ਦਾ ਸੱਜਾ ਹੱਥ ਦਿੱਤਾ ਜਦੋਂ ਉਨ੍ਹਾਂ ਨੇ ਮੈਨੂੰ ਮੇਰੇ ਉੱਤੇ ਹੋਈ ਕਿਰਪਾ ਨੂੰ ਪਛਾਣਿਆ। ਉਹ ਮੰਨ ਗਏ ਕਿ ਸਾਨੂੰ ਪਰਾਈਆਂ ਕੌਮਾਂ ਦੇ ਕੋਲ ਜਾਣਾ ਚਾਹੀਦਾ ਹੈ, ਅਤੇ ਉਨ੍ਹਾਂ ਨੂੰ ਸੁੰਨਤੀਆਂ ਦੇ ਕੋਲ।
10ਉਨ੍ਹਾਂ ਨੇ ਸਿਰਫ ਇਹ ਦੱਸਿਆ ਸੀ ਕਿ ਸਾਨੂੰ ਗਰੀਬਾਂ ਨੂੰ ਯਾਦ ਰੱਖਣਾ ਚਾਹੀਦਾ ਹੈ, ਜਿਸ ਚੀਜ਼ ਨੂੰ ਮੈਂ ਹਰ ਸਮੇਂ ਕਰਨ ਲਈ ਉਤਸੁਕ ਸੀ।
11ਜਦੋਂ ਕੈਫ਼ਾਸ ਅੰਤਾਕਿਆ ਸ਼ਹਿਰ ਵਿੱਚ ਆਇਆ, ਮੈਂ ਉਸ ਦੇ ਚਿਹਰੇ ਤੇ ਉਸ ਦਾ ਵਿਰੋਧ ਕੀਤਾ, ਕਿਉਂਕਿ ਉਹ ਤਾਂ ਦੋਸ਼ੀ ਠਹਿਰਿਆ ਸੀ।
12ਕਿਉਂਕਿ ਯਾਕੋਬ ਕੋਲੋ ਕੁਝ ਮਨੁੱਖ ਆਉਣ ਤੋਂ ਪਹਿਲਾਂ, ਉਹ ਗ਼ੈਰ-ਯਹੂਦੀ ਲੋਕਾਂ ਨਾਲ ਖਾਂਦਾ ਹੁੰਦਾ ਸੀ। ਪਰ ਜਦੋਂ ਉਹ ਪਹੁੰਚੇ, ਤਾਂ ਉਹ ਪਿੱਛੇ ਹੋਣ ਲੱਗਾ ਅਤੇ ਆਪਣੇ ਆਪ ਨੂੰ ਗ਼ੈਰ-ਯਹੂਦੀ ਭਰਾਵਾਂ ਤੋਂ ਵੱਖ ਕਰਨ ਲੱਗਾ ਕਿਉਂਕਿ ਉਹ ਸੁੰਨਤ ਸਮੂਹ ਦੇ ਲੋਕਾਂ ਤੋਂ ਡਰਦਾ ਸੀ।
13ਬਾਕੀ ਯਹੂਦੀ ਵਿਸ਼ਵਾਸੀ ਉਸ ਦੇ ਪਖੰਡ ਵਿੱਚ ਸ਼ਾਮਲ ਹੋ ਗਏ, ਬਰਨਬਾਸ ਵੀ ਉਨ੍ਹਾਂ ਦੇ ਪਖੰਡ ਦੇ ਕਾਰਨ ਕੁਰਾਹੇ ਪੈ ਗਿਆ।