1ਹੇ ਮੂਰਖ ਗਲਾਤੀਓ! ਕਿਸ ਨੇ ਤੁਹਾਨੂੰ ਭਰਮਾ ਲਿਆ? ਤੁਹਾਡੀਆਂ ਅੱਖਾਂ ਦੇ ਸਾਹਮਣੇ ਯਿਸ਼ੂ ਮਸੀਹ ਨੂੰ ਸਪੱਸ਼ਟ ਤੌਰ ਤੇ ਸਲੀਬ ਉੱਤੇ ਚੜ੍ਹਾਇਆ ਗਿਆ ਸੀ।
2ਮੈਂ ਤੁਹਾਡੇ ਤੋਂ ਸਿਰਫ ਇੱਕ ਗੱਲ ਸਿੱਖਣਾ ਚਾਹੁੰਦਾ ਹਾਂ: ਕੀ ਤੁਸੀਂ ਪਰਮੇਸ਼ਵਰ ਦੀ ਆਤਮਾ ਨੂੰ ਬਿਵਸਥਾ ਦੇ ਕੰਮਾਂ ਦੁਆਰਾ ਪ੍ਰਾਪਤ ਕੀਤਾ, ਜਾਂ ਜੋ ਤੁਸੀਂ ਸੁਣਿਆ ਉਸ ਉੱਤੇ ਵਿਸ਼ਵਾਸ ਕਰਕੇ?
3ਕੀ ਤੁਸੀਂ ਇੰਨੇ ਮੂਰਖ ਹੋ? ਪਰਮੇਸ਼ਵਰ ਦੀ ਆਤਮਾ ਤੋਂ ਸ਼ੁਰੂਆਤ ਕਰਕੇ, ਤੁਸੀਂ ਹੁਣ ਸਰੀਰ ਦੁਆਰਾ ਅੰਤ ਕਰਨ ਦੀ ਕੋਸ਼ਿਸ਼ ਕਰ ਰਹੇ ਹੋ?