ਗਲਾਤੀਆਂ 3

ਇਸ ਲਈ, ਕੀ ਬਿਵਸਥਾ, ਪਰਮੇਸ਼ਵਰ ਦੇ ਵਾਅਦਿਆਂ ਦੇ ਵਿਰੁੱਧ ਹੈ? ਬਿਲਕੁਲ ਨਹੀਂ! ਕਿਉਂਕਿ ਜੇ ਅਜਿਹੀ ਬਿਵਸਥਾ ਦਿੱਤੀ ਜਾਂਦੀ ਜੋ ਜੀਵਨ ਦੇ ਸਕਦੀ ਹੁੰਦੀ, ਤਾਂ ਨਿਸ਼ਚਤ ਤੌਰ ਤੇ ਬਿਵਸਥਾ ਦੁਆਰਾ ਧਾਰਮਿਕਤਾ ਆਉਂਦੀ।

Galatians 3:21 (UKJV) Is the law then against the promises of God? God forbid: for if there had been a law given which could have given life, verily righteousness should have been by the law.

19ਤਾਂ ਫਿਰ, ਬਿਵਸਥਾ ਹੀ ਕਿਉਂ ਦਿੱਤੀ ਗਈ? ਇਹ ਅਪਰਾਧਾਂ ਦੇ ਕਾਰਨ ਬਾਅਦ ਵਿੱਚ ਦਿੱਤੀ ਗਈ ਸੀ ਜਦੋਂ ਤੱਕ ਉਹ ਅੰਸ ਜਿਹ ਨੂੰ ਵਾਅਦਾ ਦਿੱਤਾ ਹੋਇਆ ਹੈ ਨਾ ਆਵੇ। ਬਿਵਸਥਾ ਦੂਤਾਂ ਰਾਹੀਂ ਦਿੱਤੀ ਗਈ ਅਤੇ ਇੱਕ ਵਿਚੋਲੇ ਨੂੰ ਸੌਂਪੀ ਗਈ ਸੀ।

20ਹਾਲਾਂਕਿ, ਵਿਚੋਲਾ ਇੱਕ ਧਿਰ ਦਾ ਨਹੀਂ ਹੁੰਦਾ ਹੈ; ਪਰ ਪਰਮੇਸ਼ਵਰ ਇੱਕ ਹੈ।

21ਇਸ ਲਈ, ਕੀ ਬਿਵਸਥਾ, ਪਰਮੇਸ਼ਵਰ ਦੇ ਵਾਅਦਿਆਂ ਦੇ ਵਿਰੁੱਧ ਹੈ? ਬਿਲਕੁਲ ਨਹੀਂ! ਕਿਉਂਕਿ ਜੇ ਅਜਿਹੀ ਬਿਵਸਥਾ ਦਿੱਤੀ ਜਾਂਦੀ ਜੋ ਜੀਵਨ ਦੇ ਸਕਦੀ ਹੁੰਦੀ, ਤਾਂ ਨਿਸ਼ਚਤ ਤੌਰ ਤੇ ਬਿਵਸਥਾ ਦੁਆਰਾ ਧਾਰਮਿਕਤਾ ਆਉਂਦੀ।

22ਪਰ ਪਵਿੱਤਰ ਸ਼ਾਸਤਰ ਨੇ ਹਰ ਕਿਸੇ ਨੂੰ ਪਾਪ ਦੇ ਅਧੀਨ ਕੀਤਾ, ਤਾਂ ਉਹ ਜੋ ਵਾਇਦਾ ਕੀਤਾ ਗਿਆ ਸੀ, ਜੋ ਯਿਸ਼ੂ ਮਸੀਹ ਉੱਤੇ ਵਿਸ਼ਵਾਸ ਕਰਨ ਤੋਂ ਮਿਲਦਾ ਹੈ ਵਿਸ਼ਵਾਸ ਕਰਨ ਵਾਲਿਆਂ ਨੂੰ ਦਿੱਤਾ ਜਾਵੇ।

23ਇਸ ਵਿਸ਼ਵਾਸ ਦੇ ਆਉਣ ਤੋਂ ਪਹਿਲਾਂ, ਸਾਨੂੰ ਬਿਵਸਥਾ ਦੇ ਅਧੀਨ ਹਿਰਾਸਤ ਵਿੱਚ ਰੱਖਿਆ ਗਿਆ ਸੀ, ਜਦੋਂ ਤੱਕ ਆਉਣ ਵਾਲਾ ਵਿਸ਼ਵਾਸ ਪ੍ਰਗਟ ਨਹੀਂ ਹੋ ਜਾਂਦਾ, ਉਦੋਂ ਤੱਕ ਬੰਦ ਕਰ ਦਿੱਤਾ ਗਿਆ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.