19ਹੇ ਮੇਰੇ ਪਿਆਰੇ ਬੱਚਿਓ, ਜਿਨ੍ਹਾਂ ਦੇ ਲਈ ਮੈਂ ਦੁਬਾਰਾ ਜਣੇਪੇ ਦੇ ਦੁੱਖਾਂ ਵਿੱਚ ਹਾਂ ਜਦੋਂ ਤੱਕ ਤੁਹਾਡੇ ਵਿੱਚ ਮਸੀਹ ਦੀ ਸੂਰਤ ਨਾ ਬਣ ਜਾਵੇ,
20ਮੈਂ ਕਿਵੇਂ ਚਾਹੁੰਦਾ ਹਾਂ ਕਿ ਮੈਂ ਹੁਣ ਤੁਹਾਡੇ ਨਾਲ ਹੋਵਾਂ ਅਤੇ ਆਪਣੀ ਸੁਰ ਬਦਲ ਲਵਾਂ, ਕਿਉਂਕਿ ਮੈਂ ਤੁਹਾਡੇ ਬਾਰੇ ਪਰੇਸ਼ਾਨ ਹਾਂ!
21ਮੈਨੂੰ ਦੱਸੋ, ਤੁਸੀਂ ਜੋ ਬਿਵਸਥਾ ਦੇ ਅਧੀਨ ਰਹਿਣਾ ਚਾਹੁੰਦੇ ਹੋ, ਕੀ ਤੁਹਾਨੂੰ ਪਤਾ ਨਹੀਂ ਹੈ ਕਿ ਬਿਵਸਥਾ ਕੀ ਕਹਿੰਦੀ ਹੈ?
22ਕਿਉਂਕਿ ਇਹ ਸ਼ਾਸਤਰਾਂ ਵਿੱਚ ਲਿਖਿਆ ਹੋਇਆ ਹੈ ਕਿ ਅਬਰਾਹਾਮ ਦੇ ਦੋ ਪੁੱਤਰ ਸਨ, ਇੱਕ ਦਾਸੀ ਦੁਆਰਾ ਅਤੇ ਦੂਜਾ ਅਜ਼ਾਦ ਔਰਤ ਦੁਆਰਾ।
23ਦਾਸੀ ਦੁਆਰਾ ਉਸ ਦੇ ਪੁੱਤਰ ਦਾ ਜਨਮ ਸਰੀਰ ਅਨੁਸਾਰ ਹੋਇਆ ਸੀ, ਪਰ ਅਜ਼ਾਦ ਔਰਤ ਦੁਆਰਾ ਉਸ ਦੇ ਪੁੱਤਰ ਦਾ ਜਨਮ ਇੱਕ ਬ੍ਰਹਮ ਵਾਇਦੇ ਦੇ ਨਤੀਜੇ ਵਜੋਂ ਹੋਇਆ ਸੀ।