3ਇਸੇ ਤਰ੍ਹਾਂ, ਜਦੋਂ ਅਸੀਂ ਬੱਚੇ ਸਾਂ ਤਾਂ ਸੰਸਾਰ ਦੀ ਮੁੱਢਲੀ ਵਿੱਦਿਆ ਅਧੀਨ ਗੁਲਾਮੀ ਵਿੱਚ ਸਾਂ।
4ਪਰ ਜਦੋਂ ਸਹੀ ਸਮਾਂ ਪੂਰਾ ਹੋ ਗਿਆ ਸੀ, ਪਰਮੇਸ਼ਵਰ ਨੇ ਆਪਣੇ ਪੁੱਤਰ ਨੂੰ ਭੇਜਿਆ, ਜੋ ਕਿ ਇੱਕ ਔਰਤ ਤੋਂ ਪੈਦਾ ਹੋਇਆ, ਅਤੇ ਬਿਵਸਥਾ ਦੇ ਅਧੀਨ ਪੈਦਾ ਹੋਇਆ,
5ਜੋ ਬਿਵਸਥਾ ਦੇ ਅਧੀਨ ਹਨ ਉਨ੍ਹਾਂ ਨੂੰ ਛੁਡਾ ਲਵੇ, ਤਾਂ ਜੋ ਅਸੀਂ ਲੇਪਾਲਕ ਪੁੱਤਰ ਹੋਣ ਲਈ ਗੋਦ ਲਏ ਜਾ ਸਕੀਏ।
6ਕਿਉਂਕਿ ਤੁਸੀਂ ਉਸ ਦੇ ਪੁੱਤਰ ਹੋ, ਪਰਮੇਸ਼ਵਰ ਨੇ ਆਪਣੇ ਪੁੱਤਰ ਦੀ ਆਤਮਾ ਨੂੰ ਸਾਡੇ ਦਿਲਾਂ ਵਿੱਚ ਭੇਜਿਆ, ਉਹ ਆਤਮਾ ਜਿਹੜਾ, “ਅੱਬਾ, ਹੇ ਪਿਤਾ” ਪੁਕਾਰਦਾ ਹੈ।
7ਇਸ ਲਈ ਤੁਸੀਂ ਹੁਣ ਗੁਲਾਮ ਨਹੀਂ ਹੋ, ਪਰ ਪਰਮੇਸ਼ਵਰ ਦੇ ਬੱਚੇ ਹੋ; ਅਤੇ ਕਿਉਂਕਿ ਤੁਸੀਂ ਉਸ ਦੇ ਬੱਚੇ ਹੋ, ਪਰਮੇਸ਼ਵਰ ਨੇ ਤੁਹਾਨੂੰ ਇੱਕ ਵਾਰਸ ਵੀ ਬਣਾਇਆ ਹੈ।