16ਇਸ ਲਈ ਮੈਂ ਕਹਿੰਦਾ ਹਾਂ, ਪਵਿੱਤਰ ਆਤਮਾ ਦੁਆਰਾ ਜ਼ਿੰਦਗੀ ਬਤੀਤ ਕਰੋ, ਅਤੇ ਤੁਸੀਂ ਸਰੀਰ ਦੀਆਂ ਇੱਛਾਵਾਂ ਨੂੰ ਸੰਤੁਸ਼ਟ ਨਹੀਂ ਕਰੋਗੇ।
17ਕਿਉਂਕਿ ਸਰੀਰ ਉਹ ਚਾਹੁੰਦਾ ਹੈ ਜੋ ਪਵਿੱਤਰ ਆਤਮਾ ਦੇ ਵਿਰੁੱਧ ਹੈ, ਅਤੇ ਪਵਿੱਤਰ ਆਤਮਾ ਜੋ ਸਰੀਰ ਦੇ ਵਿਰੁੱਧ ਹੈ। ਉਹ ਇੱਕ-ਦੂਜੇ ਨਾਲ ਟਕਰਾਉਂਦੇ ਹਨ, ਤਾਂ ਜੋ ਤੁਸੀਂ ਉਹ ਨਾ ਕਰੋ ਜੋ ਤੁਸੀਂ ਚਾਹੁੰਦੇ ਹੋ।
18ਪਰ ਜੇ ਤੁਸੀਂ ਪਵਿੱਤਰ ਆਤਮਾ ਦੀ ਅਗਵਾਈ ਵਿੱਚ ਚੱਲ ਰਹੇ ਹੋ, ਤਾਂ ਫਿਰ ਤੁਸੀਂ ਬਿਵਸਥਾ ਦੇ ਅਧੀਨ ਨਹੀਂ ਹੋ।
19ਸਰੀਰ ਦੇ ਕੰਮ ਸਪੱਸ਼ਟ ਹਨ: ਜਿਨਸੀ ਅਨੈਤਿਕਤਾ, ਗੰਦ-ਮੰਦ, ਅਤੇ ਲੁੱਚਪੁਣਾ;
20ਮੂਰਤੀ ਪੂਜਾ ਅਤੇ ਜਾਦੂ-ਟੂਣਾ; ਨਫ਼ਰਤ, ਝਗੜੇ, ਈਰਖਾ, ਗੁੱਸਾ, ਵਿਰੋਧ, ਫੁੱਟਾਂ, ਬਿਦਤਾਂ,