13ਸੁੰਨਤ ਕੀਤੇ ਹੋਏ ਲੋਕ ਵੀ ਬਿਵਸਥਾ ਦੀ ਪਾਲਣਾ ਨਹੀਂ ਕਰਦੇ, ਫਿਰ ਵੀ ਉਹ ਚਾਹੁੰਦੇ ਹਨ ਕਿ ਤੁਹਾਡੀ ਸੁੰਨਤ ਕੀਤੀ ਜਾਵੇ ਤਾਂ ਜੋ ਉਹ ਸਰੀਰ ਵਿੱਚ ਤੁਹਾਡੀ ਸੁੰਨਤ ਬਾਰੇ ਸ਼ੇਖੀ ਮਾਰ ਸਕਣ।
14ਪਰ ਮੇਰੇ ਤੋਂ ਇਹ ਨਾ ਹੋਵੇ ਜੋ ਮੈਂ ਕਿਸੇ ਹੋਰ ਗੱਲ ਉੱਤੇ ਘਮੰਡ ਕਰਾਂ ਬਿਨ੍ਹਾਂ ਸਾਡੇ ਪ੍ਰਭੂ ਯਿਸ਼ੂ ਮਸੀਹ ਦੀ ਸਲੀਬ ਦੇ ਜਿਹ ਦੇ ਰਾਹੀਂ ਸੰਸਾਰ ਮੇਰੇ ਵੱਲੋਂ ਅਤੇ ਮੈਂ ਸੰਸਾਰ ਦੇ ਵੱਲੋਂ ਸਲੀਬ ਉੱਤੇ ਚਾੜ੍ਹਿਆ ਗਿਆ।
15ਨਾ ਤਾਂ ਸੁੰਨਤ ਅਤੇ ਨਾ ਹੀ ਅਸੁੰਨਤ ਦਾ ਕੁਝ ਮਤਲਬ ਵੀ ਹੈ; ਸਗੋਂ ਨਵੀਂ ਸ੍ਰਿਸ਼ਟੀ ਹੈ।
16ਇਸ ਨਿਯਮ ਦੀ ਪਾਲਣਾ ਕਰਨ ਵਾਲੇ ਸਾਰਿਆਂ ਲਈ ਸ਼ਾਂਤੀ ਅਤੇ ਦਯਾ ਪ੍ਰਾਪਤ ਹੁੰਦੀ ਰਹੇ, ਨਾਲੇ ਪਰਮੇਸ਼ਵਰ ਦੇ ਇਸਰਾਏਲ ਨੂੰ।
17ਅਗਾਹਾਂ ਨੂੰ ਕੋਈ ਮੈਨੂੰ ਦੁੱਖ ਨਾ ਦੇਵੇ ਕਿਉਂ ਜੋ ਮੈਂ ਆਪਣੇ ਸਰੀਰ ਉੱਤੇ ਯਿਸ਼ੂ ਦੇ ਨਿਸ਼ਾਨਾ ਨੂੰ ਲਈ ਫਿਰਦਾ ਹਾਂ।