27ਇਸ ਲਈ ਪਰਮੇਸ਼ਵਰ ਨੇ ਮਨੁੱਖ ਨੂੰ ਆਪਣੇ ਸਰੂਪ ਉੱਤੇ ਬਣਾਇਆ, ਪਰਮੇਸ਼ਵਰ ਦੇ ਸਰੂਪ ਉੱਤੇ ਉਸ ਨੇ ਉਹਨਾਂ ਨੂੰ; ਨਰ ਅਤੇ ਨਾਰੀ ਕਰਕੇ ਬਣਾਇਆ।
28ਪਰਮੇਸ਼ਵਰ ਨੇ ਉਹਨਾਂ ਨੂੰ ਅਸੀਸ ਦਿੱਤੀ ਅਤੇ ਕਿਹਾ, “ਫਲੋ ਅਤੇ ਗਿਣਤੀ ਵਿੱਚ ਵੱਧੋ, ਧਰਤੀ ਨੂੰ ਭਰ ਦਿਓ ਅਤੇ ਇਸ ਨੂੰ ਆਪਣੇ ਅਧੀਨ ਕਰੋ। ਸਮੁੰਦਰ ਦੀਆਂ ਮੱਛੀਆਂ, ਅਕਾਸ਼ ਦੇ ਪੰਛੀਆਂ ਅਤੇ ਧਰਤੀ ਉੱਤੇ ਚੱਲਣ ਵਾਲੇ ਹਰ ਜੀਵ ਉੱਤੇ ਰਾਜ ਕਰੋ।”
29ਤਦ ਪਰਮੇਸ਼ਵਰ ਨੇ ਆਖਿਆ, “ਮੈਂ ਤੁਹਾਨੂੰ ਸਾਰੀ ਧਰਤੀ ਉੱਤੇ ਹਰ ਬੀਜ ਪੈਦਾ ਕਰਨ ਵਾਲਾ ਬੂਟਾ ਦਿੰਦਾ ਹਾਂ, ਉਹ ਤੁਹਾਡੇ ਭੋਜਨ ਲਈ ਹੋਣਗੇ।
30ਅਤੇ ਧਰਤੀ ਦੇ ਸਾਰੇ ਜਾਨਵਰਾਂ ਅਤੇ ਅਕਾਸ਼ ਦੇ ਸਾਰੇ ਪੰਛੀਆਂ ਨੂੰ ਅਤੇ ਧਰਤੀ ਉੱਤੇ ਘਿੱਸਰਣ ਵਾਲੇ ਸਾਰੇ ਪ੍ਰਾਣੀਆਂ ਨੂੰ, ਹਰ ਉਹ ਚੀਜ਼ ਜਿਸ ਵਿੱਚ ਜੀਵਨ ਦਾ ਸਾਹ ਹੈ, ਮੈਂ ਭੋਜਨ ਲਈ ਹਰ ਹਰਾ ਬੂਟਾ ਦਿੰਦਾ ਹਾਂ।” ਅਤੇ ਇਸੇ ਤਰ੍ਹਾਂ ਹੀ ਹੋ ਗਿਆ।
31ਪਰਮੇਸ਼ਵਰ ਨੇ ਉਹ ਸਭ ਕੁਝ ਦੇਖਿਆ ਜੋ ਉਸ ਨੇ ਬਣਾਇਆ ਸੀ ਅਤੇ ਇਹ ਬਹੁਤ ਚੰਗਾ ਸੀ। ਇਸ ਤਰ੍ਹਾਂ ਸ਼ਾਮ ਅਤੇ ਸਵੇਰ ਹੋਈ, ਇਹ ਛੇਵਾਂ ਦਿਨ ਹੋਇਆ।