22ਜਦੋਂ ਸਰੂਗ 30 ਸਾਲਾਂ ਦਾ ਹੋਇਆ ਤਾਂ ਉਹ ਨਾਹੋਰ ਦਾ ਪਿਤਾ ਬਣਿਆ।
23ਅਤੇ ਨਾਹੋਰ ਦਾ ਪਿਤਾ ਬਣਨ ਤੋਂ ਬਾਅਦ ਸਰੂਗ 200 ਸਾਲ ਜੀਉਂਦਾ ਰਿਹਾ ਅਤੇ ਉਸ ਦੇ ਹੋਰ ਪੁੱਤਰ ਧੀਆਂ ਜੰਮੇ।
24ਜਦੋਂ ਨਾਹੋਰ 29 ਸਾਲਾਂ ਦਾ ਹੋਇਆ ਤਾਂ ਉਹ ਤਾਰਹ ਦਾ ਪਿਤਾ ਬਣਿਆ।
25ਅਤੇ ਤਾਰਹ ਦਾ ਪਿਤਾ ਬਣਨ ਤੋਂ ਬਾਅਦ ਨਾਹੋਰ 119 ਸਾਲ ਜੀਉਂਦਾ ਰਿਹਾ ਅਤੇ ਉਸ ਦੇ ਹੋਰ ਪੁੱਤਰ ਧੀਆਂ ਜੰਮੇ।
26ਤਾਰਹ ਦੇ 70 ਸਾਲ ਜੀਣ ਤੋਂ ਬਾਅਦ ਉਹ ਅਬਰਾਮ, ਨਾਹੋਰ ਅਤੇ ਹਾਰਾਨ ਦਾ ਪਿਤਾ ਬਣਿਆ।