4ਤਦ ਉਹਨਾਂ ਨੇ ਆਖਿਆ, “ਆਓ ਅਸੀਂ ਆਪਣੇ ਲਈ ਇੱਕ ਸ਼ਹਿਰ ਅਤੇ ਇੱਕ ਬੁਰਜ ਬਣਾਈਏ, ਜਿਸ ਦੀ ਉਚਾਈ ਅਕਾਸ਼ ਤੱਕ ਹੋਵੇ ਤਾਂ ਜੋ ਅਸੀਂ ਆਪਣਾ ਨਾਮ ਬਣਾ ਸਕੀਏ। ਨਹੀਂ ਤਾਂ ਅਸੀਂ ਸਾਰੀ ਧਰਤੀ ਉੱਤੇ ਖਿੱਲਰ ਜਾਵਾਂਗੇ।”
5ਪਰ ਯਾਹਵੇਹ ਸ਼ਹਿਰ ਅਤੇ ਬੁਰਜ ਨੂੰ ਵੇਖਣ ਲਈ ਹੇਠਾਂ ਆਇਆ ਜਿਸਨੂੰ ਲੋਕ ਬਣਾ ਰਹੇ ਸਨ।
6ਯਾਹਵੇਹ ਨੇ ਆਖਿਆ, “ਵੇਖੋ, ਇਹ ਲੋਕ ਇੱਕ ਹਨ, ਇਹਨਾਂ ਸਾਰਿਆਂ ਦੀ ਬੋਲੀ ਵੀ ਇੱਕ ਹੈ ਅਤੇ ਇਹਨਾਂ ਨੇ ਇਸ ਕੰਮ ਨੂੰ ਅਰੰਭ ਕੀਤਾ ਹੈ, ਜੋ ਕੁਝ ਵੀ ਉਹ ਕਰਨ ਦਾ ਯਤਨ ਕਰਨਗੇ ਹੁਣ ਉਨ੍ਹਾਂ ਲਈ ਕੁਝ ਵੀ ਰੁਕਾਵਟ ਨਾ ਹੋਵੇਗੀ।
7ਆਓ, ਅਸੀਂ ਹੇਠਾਂ ਚੱਲੀਏ ਅਤੇ ਉਹਨਾਂ ਦੀ ਭਾਸ਼ਾ ਨੂੰ ਉਲਟ-ਪੁਲਟ ਕਰ ਦੇਈਏ ਤਾਂ ਜੋ ਉਹ ਇੱਕ-ਦੂਜੇ ਦੀ ਭਾਸ਼ਾ ਨਾ ਸਮਝ ਸਕਣ।”
8ਤਾਂ ਯਾਹਵੇਹ ਨੇ ਉਹਨਾਂ ਨੂੰ ਉੱਥੋਂ ਸਾਰੀ ਧਰਤੀ ਉੱਤੇ ਖਿੰਡਾ ਦਿੱਤਾ ਅਤੇ ਉਹਨਾਂ ਨੇ ਸ਼ਹਿਰ ਬਣਾਉਣਾ ਬੰਦ ਕਰ ਦਿੱਤਾ।