ਉਤਪਤ 11

ਇਸ ਲਈ ਇਸ ਨੂੰ ਬਾਬੇਲ ਕਿਹਾ ਜਾਂਦਾ ਸੀ, ਕਿਉਂਕਿ ਉੱਥੇ ਯਾਹਵੇਹ ਨੇ ਸਾਰੇ ਸੰਸਾਰ ਦੀ ਭਾਸ਼ਾ ਨੂੰ ਉਲਟ-ਪੁਲਟ ਕਰ ਦਿੱਤਾ ਸੀ। ਉਥੋਂ ਯਾਹਵੇਹ ਨੇ ਉਹਨਾਂ ਨੂੰ ਸਾਰੀ ਧਰਤੀ ਦੇ ਚਿਹਰੇ ਉੱਤੇ ਖਿੰਡਾ ਦਿੱਤਾ।

Genesis 11:9 (UKJV) Therefore is the name of it called Babel; because the LORD did there confound the language of all the earth: and from thence did the LORD scatter them abroad upon the face of all the earth.

7ਆਓ, ਅਸੀਂ ਹੇਠਾਂ ਚੱਲੀਏ ਅਤੇ ਉਹਨਾਂ ਦੀ ਭਾਸ਼ਾ ਨੂੰ ਉਲਟ-ਪੁਲਟ ਕਰ ਦੇਈਏ ਤਾਂ ਜੋ ਉਹ ਇੱਕ-ਦੂਜੇ ਦੀ ਭਾਸ਼ਾ ਨਾ ਸਮਝ ਸਕਣ।”

8ਤਾਂ ਯਾਹਵੇਹ ਨੇ ਉਹਨਾਂ ਨੂੰ ਉੱਥੋਂ ਸਾਰੀ ਧਰਤੀ ਉੱਤੇ ਖਿੰਡਾ ਦਿੱਤਾ ਅਤੇ ਉਹਨਾਂ ਨੇ ਸ਼ਹਿਰ ਬਣਾਉਣਾ ਬੰਦ ਕਰ ਦਿੱਤਾ।

9ਇਸ ਲਈ ਇਸ ਨੂੰ ਬਾਬੇਲ ਕਿਹਾ ਜਾਂਦਾ ਸੀ, ਕਿਉਂਕਿ ਉੱਥੇ ਯਾਹਵੇਹ ਨੇ ਸਾਰੇ ਸੰਸਾਰ ਦੀ ਭਾਸ਼ਾ ਨੂੰ ਉਲਟ-ਪੁਲਟ ਕਰ ਦਿੱਤਾ ਸੀ। ਉਥੋਂ ਯਾਹਵੇਹ ਨੇ ਉਹਨਾਂ ਨੂੰ ਸਾਰੀ ਧਰਤੀ ਦੇ ਚਿਹਰੇ ਉੱਤੇ ਖਿੰਡਾ ਦਿੱਤਾ।

10ਇਹ ਸ਼ੇਮ ਦੀ ਵੰਸ਼ਾਵਲੀ ਹੈ: ਹੜ੍ਹ ਤੋਂ ਦੋ ਸਾਲ ਬਾਅਦ ਜਦੋਂ ਸ਼ੇਮ 100 ਸਾਲਾਂ ਦਾ ਸੀ, ਉਹ ਅਰਪਕਸ਼ਦ ਦਾ ਪਿਤਾ ਬਣਿਆ।

11ਅਤੇ ਅਰਪਕਸ਼ਦ ਦਾ ਪਿਤਾ ਬਣਨ ਤੋਂ ਬਾਅਦ ਸ਼ੇਮ 500 ਸਾਲ ਜੀਉਂਦਾ ਰਿਹਾ ਅਤੇ ਉਸ ਦੇ ਹੋਰ ਪੁੱਤਰ ਧੀਆਂ ਜੰਮੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.