13ਹੁਣ ਸੋਦੋਮ ਦੇ ਲੋਕ ਦੁਸ਼ਟ ਸਨ ਅਤੇ ਯਾਹਵੇਹ ਦੇ ਵਿਰੁੱਧ ਬਹੁਤ ਪਾਪ ਕਰ ਰਹੇ ਸਨ।
14ਲੂਤ ਤੋਂ ਵੱਖ ਹੋਣ ਤੋਂ ਬਾਅਦ ਯਾਹਵੇਹ ਨੇ ਅਬਰਾਮ ਨੂੰ ਕਿਹਾ, “ਉੱਤਰ ਅਤੇ ਦੱਖਣ ਵੱਲ, ਪੂਰਬ ਅਤੇ ਪੱਛਮ ਵੱਲ, ਜਿੱਥੇ ਤੂੰ ਹੈ ਆਲੇ-ਦੁਆਲੇ ਵੇਖ।
15ਉਹ ਸਾਰੀ ਧਰਤੀ ਜਿਹੜੀ ਤੂੰ ਵੇਖਦਾ ਹੈ, ਮੈਂ ਤੁਹਾਨੂੰ ਅਤੇ ਤੁਹਾਡੀ ਅੰਸ ਨੂੰ ਸਦਾ ਲਈ ਦਿਆਂਗਾ।
16ਮੈਂ ਤੇਰੀ ਅੰਸ ਨੂੰ ਧਰਤੀ ਦੀ ਧੂੜ ਵਰਗਾ ਵਧਾਵਾਂਗਾ, ਤਾਂ ਜਿਵੇਂ ਕੋਈ ਮਿੱਟੀ ਨੂੰ ਗਿਣ ਨਾ ਸਕੇ ਤਾਂ ਤੇਰੀ ਅੰਸ ਨੂੰ ਵੀ ਗਿਣ ਨਾ ਸਕੇਗਾ।
17ਜਾ, ਧਰਤੀ ਦੀ ਲੰਬਾਈ ਅਤੇ ਚੌੜਾਈ ਵਿੱਚ ਚੱਲ ਫਿਰ ਕਿਉਂ ਜੋ ਮੈਂ ਇਹ ਤੈਨੂੰ ਦੇ ਰਿਹਾ ਹਾਂ।”