ਉਤਪਤ 15

ਤਦ ਸ਼ਿਕਾਰੀ ਪੰਛੀਆਂ ਦੀਆਂ ਲੋਥਾਂ ਉੱਤੇ ਉਤਰੇ, ਪਰ ਅਬਰਾਮ ਨੇ ਉਹਨਾਂ ਨੂੰ ਭਜਾ ਦਿੱਤਾ।

Genesis 15:11 (UKJV) And when the fowls came down upon the carcasses, Abram drove them away.

9ਤਾਂ ਯਾਹਵੇਹ ਨੇ ਉਸ ਨੂੰ ਕਿਹਾ, “ਮੇਰੇ ਕੋਲ ਇੱਕ ਵੱਛੀ, ਇੱਕ ਬੱਕਰੀ ਅਤੇ ਇੱਕ ਤਿੰਨ ਸਾਲ ਦਾ ਲੇਲਾ ਲਿਆਓ, ਇੱਕ ਘੁੱਗੀ ਅਤੇ ਇੱਕ ਕਬੂਤਰ ਦਾ ਬੱਚਾ ਵੀ ਲੈ ਆਓ।”

10ਅਬਰਾਮ ਇਨ੍ਹਾਂ ਸਭਨਾਂ ਨੂੰ ਆਪਣੇ ਕੋਲ ਲਿਆਇਆ ਅਤੇ ਉਹਨਾਂ ਦੇ ਦੋ-ਦੋ ਟੁਕੜੇ ਕੀਤੇ ਅਤੇ ਇੱਕ-ਦੂਜੇ ਦੇ ਸਾਹਮਣੇ ਅੱਧੇ ਹਿੱਸੇ ਕੀਤੇ, ਪਰ ਉਸਨੇ ਪੰਛੀਆਂ ਦੇ ਟੁਕੜੇ ਨਾ ਕੀਤੇ।

11ਤਦ ਸ਼ਿਕਾਰੀ ਪੰਛੀਆਂ ਦੀਆਂ ਲੋਥਾਂ ਉੱਤੇ ਉਤਰੇ, ਪਰ ਅਬਰਾਮ ਨੇ ਉਹਨਾਂ ਨੂੰ ਭਜਾ ਦਿੱਤਾ।

12ਜਦੋਂ ਸੂਰਜ ਡੁੱਬ ਰਿਹਾ ਸੀ ਤਾਂ ਅਬਰਾਮ ਗੂੜ੍ਹੀ ਨੀਂਦ ਵਿੱਚ ਸੋ ਗਿਆ ਤਦ ਇੱਕ ਸੰਘਣਾ ਅਤੇ ਭਿਆਨਕ ਹਨੇਰਾ ਉਸ ਉੱਤੇ ਛਾ ਗਿਆ।

13ਤਦ ਯਾਹਵੇਹ ਨੇ ਅਬਰਾਮ ਨੂੰ ਕਿਹਾ, “ਨਿਸ਼ਚਤ ਤੌਰ ਉੱਤੇ ਜਾਣ ਕਿ ਤੇਰਾ ਵੰਸ਼ ਪਰਾਏ ਦੇਸ਼ ਵਿੱਚ ਪਰਦੇਸੀ ਹੋ ਕੇ ਰਹੇਗਾ ਅਤੇ ਉਹ ਉਨ੍ਹਾਂ ਨੂੰ ਗੁਲਾਮ ਬਣਾ ਕੇ ਰੱਖਣਗੇ ਅਤੇ ਉੱਥੇ ਉਹ ਚਾਰ ਸੌ ਸਾਲ ਤੱਕ ਉਨ੍ਹਾਂ ਨੂੰ ਦੁੱਖ ਦੇਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.