ਉਤਪਤ 18

ਅਬਰਾਹਾਮ ਨੇ ਆਖਿਆ, ਹੁਣ ਜਦੋਂ ਮੈਂ ਪ੍ਰਭੂ ਨਾਲ ਗੱਲ ਕਰਨ ਲਈ ਇੰਨਾ ਦਲੇਰ ਹੋ ਗਿਆ ਹਾਂ ਤਾਂ ਕੀ ਜੇ ਉੱਥੇ ਸਿਰਫ ਵੀਹ ਹੀ ਮਿਲ ਜਾਣ? ਉਸਨੇ ਕਿਹਾ, “ਮੈਂ ਉਨ੍ਹਾਂ ਵੀਹ ਦੇ ਕਾਰਨ, ਮੈਂ ਇਸਨੂੰ ਤਬਾਹ ਨਹੀਂ ਕਰਾਂਗਾ।”

Genesis 18:31 (UKJV) And he said, Behold now, I have taken upon me to speak unto the LORD: Possibly there shall be twenty found there. And he said, I will not destroy it for twenty's sake.

29ਇੱਕ ਵਾਰ ਫੇਰ ਉਸ ਨੇ ਉਸ ਨਾਲ ਗੱਲ ਕੀਤੀ, “ਜੇ ਉੱਥੇ ਸਿਰਫ ਚਾਲੀ ਹੀ ਮਿਲ ਜਾਣ ਤਾਂ ਕੀ ਹੋਵੇਗਾ?” ਉਸਨੇ ਕਿਹਾ, “ਜੇ ਉੱਥੇ ਚਾਲੀ ਧਰਮੀ ਬੰਦੇ ਮਿਲ ਜਾਣ, ਮੈਂ ਇਹ ਨਹੀਂ ਕਰਾਂਗਾ।”

30ਤਦ ਉਸ ਨੇ ਆਖਿਆ, “ਯਾਹਵੇਹ ਨਾਰਾਜ਼ ਨਾ ਹੋਵੇ ਪਰ ਮੈਨੂੰ ਬੋਲਣ ਦਿਓ। ਜੇ ਉੱਥੇ ਸਿਰਫ ਤੀਹ ਹੀ ਮਿਲ ਜਾਣ ਤਾਂ ਕੀ ਹੋਵੇਗਾ?” ਉਸ ਨੇ ਉੱਤਰ ਦਿੱਤਾ, “ਜੇ ਮੈਨੂੰ ਉੱਥੇ ਤੀਹ ਮਿਲੇ ਤਾਂ ਮੈਂ ਇਹ ਨਹੀਂ ਕਰਾਂਗਾ।”

31ਅਬਰਾਹਾਮ ਨੇ ਆਖਿਆ, ਹੁਣ ਜਦੋਂ ਮੈਂ ਪ੍ਰਭੂ ਨਾਲ ਗੱਲ ਕਰਨ ਲਈ ਇੰਨਾ ਦਲੇਰ ਹੋ ਗਿਆ ਹਾਂ ਤਾਂ ਕੀ ਜੇ ਉੱਥੇ ਸਿਰਫ ਵੀਹ ਹੀ ਮਿਲ ਜਾਣ? ਉਸਨੇ ਕਿਹਾ, “ਮੈਂ ਉਨ੍ਹਾਂ ਵੀਹ ਦੇ ਕਾਰਨ, ਮੈਂ ਇਸਨੂੰ ਤਬਾਹ ਨਹੀਂ ਕਰਾਂਗਾ।”

32ਤਦ ਉਸ ਨੇ ਆਖਿਆ, “ਯਾਹਵੇਹ ਨਾਰਾਜ਼ ਨਾ ਹੋਵੇ ਪਰ ਮੈਨੂੰ ਇੱਕ ਵਾਰੀ ਫੇਰ ਬੋਲਣ ਦਿਓ। ਜੇ ਉੱਥੇ ਸਿਰਫ ਦਸ ਹੀ ਮਿਲ ਜਾਣ ਤਾਂ ਕੀ ਹੋਵੇਗਾ?” ਉਸ ਨੇ ਉੱਤਰ ਦਿੱਤਾ, “ਦਸ ਦੀ ਖ਼ਾਤਰ, ਮੈਂ ਇਸਨੂੰ ਤਬਾਹ ਨਹੀਂ ਕਰਾਂਗਾ।”

33ਜਦੋਂ ਯਾਹਵੇਹ ਅਬਰਾਹਾਮ ਨਾਲ ਗੱਲ ਕਰ ਹਟਿਆ ਤਾਂ ਉਹ ਉੱਥੋਂ ਚਲਾ ਗਿਆ ਅਤੇ ਅਬਰਾਹਾਮ ਘਰ ਨੂੰ ਮੁੜਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.