21ਇਸ ਲਈ ਯਾਹਵੇਹ ਪਰਮੇਸ਼ਵਰ ਨੇ ਮਨੁੱਖ ਨੂੰ ਗੂੜੀ ਨੀਂਦ ਵਿੱਚ ਪਾ ਦਿੱਤਾ, ਜਦੋਂ ਉਹ ਸੌਂ ਰਿਹਾ ਸੀ ਪਰਮੇਸ਼ਵਰ ਨੇ ਮਨੁੱਖ ਦੀਆਂ ਪਸਲੀਆਂ ਵਿੱਚੋਂ ਇੱਕ ਪਸਲੀ ਕੱਢ ਲਈ ਅਤੇ ਉਸਦੀ ਥਾਂ ਮਾਸ ਭਰ ਦਿੱਤਾ।
22ਤਦ ਯਾਹਵੇਹ ਪਰਮੇਸ਼ਵਰ ਨੇ ਇੱਕ ਔਰਤ ਨੂੰ ਉਸ ਪਸਲੀ ਤੋਂ ਬਣਾਇਆ ਜਿਸ ਨੂੰ ਉਸਨੇ ਆਦਮੀ ਵਿੱਚੋਂ ਕੱਢਿਆ ਸੀ ਅਤੇ ਉਹ ਉਸਨੂੰ ਆਦਮੀ ਕੋਲ ਲੈ ਆਇਆ।
23ਤਦ ਆਦਮ ਨੇ ਆਖਿਆ, “ਇਹ ਹੁਣ ਮੇਰੀਆਂ ਹੱਡੀਆਂ ਵਿੱਚੋਂ ਹੱਡੀ ਹੈ ਅਤੇ ਮੇਰੇ ਮਾਸ ਵਿੱਚੋਂ ਮਾਸ ਹੈ, ਇਸਨੂੰ ‘ਔਰਤ’ ਕਿਹਾ ਜਾਵੇਗਾ, ਕਿਉਂਕਿ ਉਹ ਆਦਮੀ ਵਿੱਚੋਂ ਕੱਢੀ ਗਈ ਸੀ।”
24ਇਸ ਕਾਰਨ ਆਦਮੀ ਆਪਣੇ ਮਾਤਾ-ਪਿਤਾ ਨੂੰ ਛੱਡ ਕੇ ਆਪਣੀ ਪਤਨੀ ਨਾਲ ਮਿਲਿਆ ਰਹੇਗਾ ਅਤੇ ਉਹ ਇੱਕ ਸਰੀਰ ਹੋਣਗੇ।
25ਆਦਮ ਅਤੇ ਉਹ ਦੀ ਪਤਨੀ ਦੋਵੇਂ ਨੰਗੇ ਸਨ ਪਰ ਉਹਨਾਂ ਨੂੰ ਕੋਈ ਸ਼ਰਮ ਨਹੀਂ ਸੀ।