1ਕੁਝ ਸਮੇਂ ਬਾਅਦ ਪਰਮੇਸ਼ਵਰ ਨੇ ਅਬਰਾਹਾਮ ਨੂੰ ਪਰਖਿਆ ਅਤੇ ਪਰਮੇਸ਼ਵਰ ਨੇ ਉਸਨੂੰ ਕਿਹਾ, “ਅਬਰਾਹਾਮ!” ਉਸਨੇ ਜਵਾਬ ਦਿੱਤਾ, ਮੈਂ ਇੱਥੇ ਹਾਂ।
2ਤਦ ਪਰਮੇਸ਼ਵਰ ਨੇ ਆਖਿਆ, “ਹੁਣ ਤੂੰ ਆਪਣੇ ਪੁੱਤਰ ਨੂੰ, ਹਾਂ, ਆਪਣੇ ਇੱਕਲੌਤੇ ਨੂੰ ਜਿਸ ਨੂੰ ਤੂੰ ਪਿਆਰ ਕਰਦਾ ਹੈ ਅਰਥਾਤ ਇਸਹਾਕ ਨੂੰ ਲੈ ਕੇ ਮੋਰਿਆਹ ਦੇ ਇਲਾਕੇ ਵਿੱਚ ਜਾ ਅਤੇ ਉਸ ਨੂੰ ਉੱਥੇ ਇੱਕ ਪਰਬਤ ਉੱਤੇ ਹੋਮ ਦੀ ਭੇਟ ਵਜੋਂ ਚੜ੍ਹਾਓ ਜੋ ਮੈਂ ਤੈਨੂੰ ਵਿਖਾਵਾਂਗਾ।”
3ਅਗਲੀ ਸਵੇਰ ਅਬਰਾਹਾਮ ਉੱਠਿਆ ਅਤੇ ਆਪਣੇ ਗਧੇ ਉੱਤੇ ਕਾਠੀ ਕੱਸੀ। ਉਹ ਆਪਣੇ ਨਾਲ ਆਪਣੇ ਦੋ ਸੇਵਕਾਂ ਅਤੇ ਆਪਣੇ ਪੁੱਤਰ ਇਸਹਾਕ ਨੂੰ ਲੈ ਗਿਆ। ਜਦੋਂ ਉਸ ਨੇ ਹੋਮ ਦੀ ਭੇਟ ਲਈ ਕਾਫ਼ੀ ਲੱਕੜ ਕੱਟ ਲਈ, ਤਾਂ ਉਹ ਉਸ ਥਾਂ ਵੱਲ ਚੱਲ ਪਿਆ ਜਿਸ ਬਾਰੇ ਪਰਮੇਸ਼ਵਰ ਨੇ ਉਸ ਨੂੰ ਦੱਸਿਆ ਸੀ।
4ਤੀਜੇ ਦਿਨ ਅਬਰਾਹਾਮ ਨੇ ਉੱਪਰ ਵੱਲ ਤੱਕਿਆ ਅਤੇ ਦੂਰੋਂ ਉਹ ਥਾਂ ਵੇਖਿਆ।