65ਅਤੇ ਨੌਕਰ ਨੂੰ ਪੁੱਛਿਆ, “ਉਹ ਮਨੁੱਖ ਕੌਣ ਹੈ ਜੋ ਖੇਤ ਵਿੱਚ ਸਾਨੂੰ ਮਿਲਣ ਲਈ ਆ ਰਿਹਾ ਹੈ?” ਨੌਕਰ ਨੇ ਉੱਤਰ ਦਿੱਤਾ, “ਉਹ ਮੇਰਾ ਮਾਲਕ ਹੈ।” ਇਸ ਲਈ ਉਸਨੇ ਆਪਣਾ ਪਰਦਾ ਚੁੱਕ ਲਿਆ ਅਤੇ ਆਪਣੇ ਆਪ ਨੂੰ ਢੱਕ ਲਿਆ।
66ਤਦ ਨੌਕਰ ਨੇ ਇਸਹਾਕ ਨੂੰ ਉਹ ਸਭ ਕੁਝ ਦੱਸਿਆ ਜੋ ਉਸਨੇ ਕੀਤਾ ਸੀ।
67ਇਸਹਾਕ ਉਸ ਨੂੰ ਆਪਣੀ ਮਾਤਾ ਸਾਰਾਹ ਦੇ ਤੰਬੂ ਵਿੱਚ ਲੈ ਆਇਆ ਅਤੇ ਉਸ ਨੇ ਰਿਬਕਾਹ ਨਾਲ ਵਿਆਹ ਕੀਤਾ। ਇਸ ਲਈ ਉਹ ਉਸਦੀ ਪਤਨੀ ਬਣ ਗਈ, ਅਤੇ ਉਸਨੇ ਉਸਨੂੰ ਪਿਆਰ ਕੀਤਾ ਅਤੇ ਇਸਹਾਕ ਨੂੰ ਆਪਣੀ ਮਾਂ ਦੀ ਮੌਤ ਤੋਂ ਬਾਅਦ ਦਿਲਾਸਾ ਮਿਲਿਆ।