ਉਤਪਤ 26

ਯਾਹਵੇਹ ਨੇ ਇਸਹਾਕ ਨੂੰ ਦਰਸ਼ਨ ਦੇ ਕੇ ਕਿਹਾ, “ਮਿਸਰ ਨੂੰ ਨਾ ਜਾਈਂ ਪਰ ਉਸ ਧਰਤੀ ਉੱਤੇ ਜਾਈਂ ਜਿੱਥੇ ਮੈਂ ਤੁਹਾਨੂੰ ਰਹਿਣ ਲਈ ਦੱਸਾਂਗਾ।

Genesis 26:2 (UKJV) And the LORD appeared unto him, and said, Go not down into Egypt; dwell in the land which I shall tell you of:

1ਹੁਣ ਦੇਸ਼ ਵਿੱਚ ਕਾਲ ਪੈ ਗਿਆ, ਅਬਰਾਹਾਮ ਦੇ ਸਮੇਂ ਵਿੱਚ ਪਿਛਲੇ ਕਾਲ ਤੋਂ ਇਲਾਵਾ, ਅਤੇ ਇਸਹਾਕ ਗਰਾਰ ਵਿੱਚ ਫ਼ਲਿਸਤੀਆਂ ਦੇ ਰਾਜੇ ਅਬੀਮੇਲੇਕ ਕੋਲ ਗਿਆ।

2ਯਾਹਵੇਹ ਨੇ ਇਸਹਾਕ ਨੂੰ ਦਰਸ਼ਨ ਦੇ ਕੇ ਕਿਹਾ, “ਮਿਸਰ ਨੂੰ ਨਾ ਜਾਈਂ ਪਰ ਉਸ ਧਰਤੀ ਉੱਤੇ ਜਾਈਂ ਜਿੱਥੇ ਮੈਂ ਤੁਹਾਨੂੰ ਰਹਿਣ ਲਈ ਦੱਸਾਂਗਾ।

3ਇਸ ਦੇਸ਼ ਵਿੱਚ ਥੋੜਾ ਚਿਰ ਠਹਿਰੋ ਤਾਂ ਮੈਂ ਤੇਰੇ ਨਾਲ ਰਹਾਂਗਾ ਅਤੇ ਤੈਨੂੰ ਅਸੀਸ ਦਿਆਂਗਾ ਕਿਉਂ ਜੋ ਮੈਂ ਤੈਨੂੰ ਅਤੇ ਤੇਰੇ ਉੱਤਰਾਧਿਕਾਰੀਆਂ ਨੂੰ ਇਹ ਸਾਰੀ ਧਰਤੀ ਦਿਆਂਗਾ ਅਤੇ ਉਸ ਸਹੁੰ ਨੂੰ ਪੱਕਾ ਕਰਾਂਗਾ ਜਿਹੜੀ ਮੈਂ ਤੇਰੇ ਪਿਤਾ ਅਬਰਾਹਾਮ ਨਾਲ ਖਾਧੀ ਸੀ।

4ਮੈਂ ਤੇਰੀ ਸੰਤਾਨ ਨੂੰ ਅਕਾਸ਼ ਦੇ ਤਾਰਿਆਂ ਦੇ ਬਰਾਬਰ ਕਰ ਦਿਆਂਗਾ ਅਤੇ ਉਹਨਾਂ ਨੂੰ ਇਹ ਸਾਰੇ ਦੇਸ਼ ਦਿਆਂਗਾ ਅਤੇ ਤੇਰੀ ਸੰਤਾਨ ਦੇ ਕਾਰਨ ਧਰਤੀ ਦੀਆਂ ਸਾਰੀਆਂ ਕੌਮਾਂ ਮੁਬਾਰਕ ਹੋਣਗੀਆਂ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.