ਉਤਪਤ 3

ਪਰ ਯਾਹਵੇਹ ਪਰਮੇਸ਼ਵਰ ਨੇ ਮਨੁੱਖ ਨੂੰ ਪੁਕਾਰਿਆ, “ਤੂੰ ਕਿੱਥੇ ਹੈ?”

Genesis 3:9 (UKJV) And the LORD God called unto Adam, and said unto him, Where are you?

7ਤਦ ਉਹਨਾਂ ਦੋਹਾਂ ਦੀਆਂ ਅੱਖਾਂ ਖੁੱਲ੍ਹ ਗਈਆਂ ਅਤੇ ਉਹਨਾਂ ਨੇ ਜਾਣਿਆ ਕਿ ਉਹ ਨੰਗੇ ਹਨ ਇਸ ਲਈ ਉਹਨਾਂ ਨੇ ਹੰਜੀਰ ਦੇ ਪੱਤੇ ਸੀਉਂਕੇ ਆਪਣੇ ਲਈ ਬਸਤਰ ਬਣਾ ਲਏ।

8ਤਦ ਆਦਮੀ ਅਤੇ ਉਸ ਦੀ ਪਤਨੀ ਨੇ ਯਾਹਵੇਹ ਪਰਮੇਸ਼ਵਰ ਦੀ ਆਵਾਜ਼ ਸੁਣੀ, ਜਦੋਂ ਉਹ ਸ਼ਾਮ ਦੇ ਵੇਲੇ ਬਾਗ਼ ਵਿੱਚ ਟਹਿਲ ਰਿਹਾ ਸੀ ਅਤੇ ਉਹ ਯਾਹਵੇਹ ਪਰਮੇਸ਼ਵਰ ਤੋਂ ਬਾਗ਼ ਦੇ ਰੁੱਖਾਂ ਦੇ ਵਿੱਚਕਾਰ ਛੁੱਪ ਗਏ।

9ਪਰ ਯਾਹਵੇਹ ਪਰਮੇਸ਼ਵਰ ਨੇ ਮਨੁੱਖ ਨੂੰ ਪੁਕਾਰਿਆ, “ਤੂੰ ਕਿੱਥੇ ਹੈ?”

10ਉਸ ਨੇ ਉੱਤਰ ਦਿੱਤਾ, “ਮੈਂ ਬਾਗ਼ ਵਿੱਚ ਤੇਰੀ ਆਵਾਜ਼ ਸੁਣ ਕੇ ਡਰ ਗਿਆ ਕਿਉਂਕਿ ਮੈਂ ਨੰਗਾ ਸੀ, ਇਸ ਲਈ ਮੈਂ ਛੁੱਪ ਗਿਆ।”

11ਅਤੇ ਯਾਹਵੇਹ ਨੇ ਪੁੱਛਿਆ, “ਤੈਨੂੰ ਕਿਸਨੇ ਦੱਸਿਆ ਕਿ ਤੂੰ ਨੰਗਾ ਹੈਂ? ਕੀ ਤੁਸੀਂ ਉਸ ਰੁੱਖ ਦਾ ਫਲ ਖਾਧਾ ਹੈ ਜਿਸ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਸੀ ਕਿ ਤੁਸੀਂ ਉਸ ਤੋਂ ਨਾ ਖਾਣਾ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.