14ਜਿਸ ਵਿੱਚ ਦੋ ਸੌ ਬੱਕਰੀਆਂ ਅਤੇ ਵੀਹ ਬੱਕਰੇ, ਦੋ ਸੌ ਭੇਡਾਂ ਅਤੇ ਵੀਹ ਭੇਡੂ,
15ਤੀਹ ਊਠ ਆਪਣੇ ਬੱਚਿਆਂ ਸਮੇਤ, ਚਾਲੀ ਗਾਵਾਂ ਅਤੇ ਦਸ ਬਲਦ ਅਤੇ ਵੀਹ ਗਧੀਆਂ ਅਤੇ ਦਸ ਨਰ ਗਧੇ।
16ਉਸ ਨੇ ਉਹਨਾਂ ਦੇ ਝੁੰਡ ਵੱਖਰੇ-ਵੱਖਰੇ ਕਰ ਕੇ ਆਪਣੇ ਸੇਵਕਾਂ ਨੂੰ ਆਖਿਆ, “ਮੇਰੇ ਅੱਗੇ-ਅੱਗੇ ਚੱਲੋ ਅਤੇ ਇੱਜੜਾਂ ਦੇ ਵਿੱਚਕਾਰ ਥੋੜ੍ਹਾਂ-ਥੋੜ੍ਹਾਂ ਫਾਸਲਾ ਰੱਖੋ।”
17ਉਸ ਨੇ ਅਗਵਾਈ ਕਰਨ ਵਾਲੇ ਨੂੰ ਹਿਦਾਇਤ ਦਿੱਤੀ, “ਜਦੋਂ ਮੇਰਾ ਭਰਾ ਏਸਾਓ ਤੁਹਾਨੂੰ ਮਿਲੇ ਅਤੇ ਪੁੱਛੇ, ‘ਤੂੰ ਕਿਸ ਦਾ ਹੈ ਅਤੇ ਤੂੰ ਕਿੱਥੇ ਜਾ ਰਿਹਾ ਹੈ ਅਤੇ ਤੇਰੇ ਸਾਹਮਣੇ ਇਨ੍ਹਾਂ ਸਾਰੇ ਜਾਨਵਰਾਂ ਦਾ ਮਾਲਕ ਕੌਣ ਹੈ?’
18ਫ਼ੇਰ ਤੂੰ ਆਖਣਾ, ‘ਉਹ ਤੇਰੇ ਸੇਵਕ ਯਾਕੋਬ ਦੇ ਹਨ। ਉਹ ਮੇਰੇ ਸੁਆਮੀ ਏਸਾਓ ਲਈ ਭੇਜੀ ਹੋਈ ਭੇਟ ਹਨ ਅਤੇ ਉਹ ਸਾਡੇ ਪਿੱਛੇ ਆ ਰਿਹਾ ਹੈ।’ ”