26ਯਹੂਦਾਹ ਨੇ ਆਪਣੇ ਭਰਾਵਾਂ ਨੂੰ ਆਖਿਆ, ਜੇ ਅਸੀਂ ਆਪਣੇ ਭਰਾ ਨੂੰ ਮਾਰ ਕੇ ਉਸ ਦੇ ਲਹੂ ਨੂੰ ਢੱਕ ਲਵਾਂਗੇ ਤਾਂ ਸਾਨੂੰ ਕੀ ਲਾਭ ਹੋਵੇਗਾ?
27ਆਓ, ਅਸੀਂ ਉਸ ਨੂੰ ਇਸਮਾਏਲੀਆਂ ਦੇ ਹੱਥ ਵੇਚ ਦੇਈਏ ਅਤੇ ਉਸ ਉੱਤੇ ਹੱਥ ਨਾ ਰੱਖੀਏ। ਆਖਰਕਾਰ, ਉਹ ਸਾਡਾ ਭਰਾ, ਸਾਡਾ ਆਪਣਾ ਮਾਸ ਅਤੇ ਲਹੂ ਹੈ। ਉਸਦੇ ਭਰਾ ਮੰਨ ਗਏ।
28ਸੋ ਜਦੋਂ ਮਿਦਯਾਨੀ ਵਪਾਰੀ ਆਏ, ਤਾਂ ਉਸ ਦੇ ਭਰਾਵਾਂ ਨੇ ਯੋਸੇਫ਼ ਨੂੰ ਟੋਏ ਵਿੱਚੋਂ ਬਾਹਰ ਕੱਢਿਆ ਅਤੇ ਉਸ ਨੂੰ ਚਾਂਦੀ ਦੇ ਵੀਹ ਸਿੱਕਿਆ ਵਿੱਚ ਇਸਮਾਏਲੀਆਂ ਦੇ ਹੱਥ ਵੇਚ ਦਿੱਤਾ ਅਤੇ ਉਹ ਉਸ ਨੂੰ ਮਿਸਰ ਵਿੱਚ ਲੈ ਗਏ।
29ਜਦੋਂ ਰਊਬੇਨ ਨੇ ਟੋਏ ਵੱਲ ਮੁੜ ਕੇ ਵੇਖਿਆ ਕਿ ਯੋਸੇਫ਼ ਉੱਥੇ ਨਹੀਂ ਸੀ ਤਾਂ ਉਸ ਨੇ ਆਪਣੇ ਕੱਪੜੇ ਪਾੜ ਦਿੱਤੇ।
30ਉਹ ਆਪਣੇ ਭਰਾਵਾਂ ਕੋਲ ਵਾਪਸ ਗਿਆ ਅਤੇ ਆਖਿਆ, “ਉਹ ਮੁੰਡਾ ਉੱਥੇ ਨਹੀਂ ਹੈ! ਮੈਂ ਹੁਣ ਕਿੱਥੇ ਜਾਵਾਂ?”