ਉਤਪਤ 38

ਉੱਥੇ ਯਹੂਦਾਹ ਨੂੰ ਸ਼ੂਆ ਨਾਮ ਦੇ ਇੱਕ ਕਨਾਨੀ ਦੀ ਧੀ ਨਾਲ ਮੁਲਾਕਾਤ ਹੋਈ। ਉਸ ਨੇ ਉਸ ਨਾਲ ਵਿਆਹ ਕੀਤਾ ਅਤੇ ਉਸ ਨਾਲ ਪਿਆਰ ਕੀਤਾ।

Genesis 38:2 (UKJV) And Judah saw there a daughter of a certain Canaanite, whose name was Shuah; and he took her, and went in unto her.

1ਉਸ ਸਮੇਂ, ਯਹੂਦਾਹ ਆਪਣੇ ਭਰਾਵਾਂ ਨੂੰ ਛੱਡ ਕੇ ਹੀਰਾਹ ਨਾਂ ਦੇ ਅਦੂਲਾਮੀ ਦੇ ਇੱਕ ਆਦਮੀ ਕੋਲ ਰਹਿਣ ਲਈ ਚਲਾ ਗਿਆ।

2ਉੱਥੇ ਯਹੂਦਾਹ ਨੂੰ ਸ਼ੂਆ ਨਾਮ ਦੇ ਇੱਕ ਕਨਾਨੀ ਦੀ ਧੀ ਨਾਲ ਮੁਲਾਕਾਤ ਹੋਈ। ਉਸ ਨੇ ਉਸ ਨਾਲ ਵਿਆਹ ਕੀਤਾ ਅਤੇ ਉਸ ਨਾਲ ਪਿਆਰ ਕੀਤਾ।

3ਉਹ ਗਰਭਵਤੀ ਹੋਈ ਅਤੇ ਇੱਕ ਪੁੱਤਰ ਨੂੰ ਜਨਮ ਦਿੱਤਾ, ਜਿਸ ਦਾ ਨਾਮ ਏਰ ਸੀ।

4ਉਹ ਫੇਰ ਗਰਭਵਤੀ ਹੋਈ ਅਤੇ ਇੱਕ ਪੁੱਤਰ ਨੂੰ ਜਨਮ ਦਿੱਤਾ ਅਤੇ ਉਸਦਾ ਨਾਮ ਓਨਾਨ ਰੱਖਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.