ਉਤਪਤ 4

ਪਰ ਕਾਇਨ ਅਤੇ ਉਸ ਦੀ ਭੇਟ ਨੂੰ ਉਸ ਨੇ ਪਸੰਦ ਨਾ ਕੀਤਾ, ਇਸ ਲਈ ਕਾਇਨ ਬਹੁਤ ਗੁੱਸੇ ਵਿੱਚ ਆ ਗਿਆ ਅਤੇ ਉਸਦਾ ਚਿਹਰਾ ਉਦਾਸ ਹੋ ਗਿਆ।

Genesis 4:5 (UKJV) But unto Cain and to his offering he had not respect. And Cain was very angry, and his countenance fell.

3ਸਮੇਂ ਦੇ ਬੀਤਣ ਨਾਲ ਕਾਇਨ ਨੇ ਜ਼ਮੀਨ ਦੇ ਕੁਝ ਫਲ ਤੋਂ ਯਾਹਵੇਹ ਨੂੰ ਭੇਟ ਵਜੋਂ ਲੈ ਕੇ ਆਇਆ।

4ਅਤੇ ਹਾਬਲ ਵੀ ਆਪਣੇ ਇੱਜੜ ਦੇ ਪਹਿਲੌਠੇ ਵਿੱਚੋਂ ਚਰਬੀ ਦੇ ਹਿੱਸੇ ਵਿੱਚੋਂ ਕੁਝ ਲੈ ਕੇ ਆਇਆ, ਅਤੇ ਯਾਹਵੇਹ ਨੇ ਹਾਬਲ ਅਤੇ ਉਸਦੀ ਭੇਟ ਨੂੰ ਪਸੰਦ ਕੀਤਾ।

5ਪਰ ਕਾਇਨ ਅਤੇ ਉਸ ਦੀ ਭੇਟ ਨੂੰ ਉਸ ਨੇ ਪਸੰਦ ਨਾ ਕੀਤਾ, ਇਸ ਲਈ ਕਾਇਨ ਬਹੁਤ ਗੁੱਸੇ ਵਿੱਚ ਆ ਗਿਆ ਅਤੇ ਉਸਦਾ ਚਿਹਰਾ ਉਦਾਸ ਹੋ ਗਿਆ।

6ਤਦ ਯਾਹਵੇਹ ਨੇ ਕਾਇਨ ਨੂੰ ਕਿਹਾ, “ਤੂੰ ਗੁੱਸੇ ਕਿਉਂ ਹੈ? ਤੇਰਾ ਚਿਹਰਾ ਉਦਾਸ ਕਿਉਂ ਹੈ?

7ਜੇ ਤੂੰ ਭਲਾ ਕਰੇ ਤਾਂ ਕੀ ਤੇਰੀ ਭੇਟ ਸਵੀਕਾਰ ਨਾ ਕੀਤੀ ਜਾਵੇਗੀ, ਪਰ ਜੇ ਤੂੰ ਭਲਾ ਨਾ ਕਰੇ ਤਾਂ ਪਾਪ ਦਰਵਾਜ਼ੇ ਉੱਤੇ ਘਾਤ ਲਾ ਕੇ ਬੈਠਦਾ ਹੈ ਅਤੇ ਉਹ ਤੈਨੂੰ ਲੋਚਦਾ ਹੈ ਪਰ ਤੂੰ ਉਹ ਦੇ ਉੱਤੇ ਪਰਬਲ ਹੋ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.