15ਫ਼ਿਰਾਊਨ ਨੇ ਯੋਸੇਫ਼ ਨੂੰ ਆਖਿਆ, “ਮੈਂ ਇੱਕ ਸੁਪਨਾ ਵੇਖਿਆ ਹੈ ਅਤੇ ਕੋਈ ਵੀ ਇਸ ਦਾ ਅਰਥ ਨਹੀਂ ਦੱਸ ਸਕਦਾ, ਪਰ ਮੈਂ ਤੇਰੇ ਬਾਰੇ ਇਹ ਸੁਣਿਆ ਹੈ ਕਿ ਤੂੰ ਸੁਪਨਾ ਸੁਣ ਕੇ ਉਸ ਦਾ ਅਰਥ ਦੱਸ ਸਕਦਾ ਹੈ।”
16ਯੋਸੇਫ਼ ਨੇ ਫ਼ਿਰਾਊਨ ਨੂੰ ਉੱਤਰ ਦਿੱਤਾ, “ਮੈਂ ਇਹ ਨਹੀਂ ਕਰ ਸਕਦਾ, ਪਰ ਪਰਮੇਸ਼ਵਰ ਹੀ ਫ਼ਿਰਾਊਨ ਨੂੰ ਸ਼ਾਂਤੀ ਦਾ ਉੱਤਰ ਦੇਵੇਗਾ।”
17ਤਦ ਫ਼ਿਰਾਊਨ ਨੇ ਯੋਸੇਫ਼ ਨੂੰ ਆਖਿਆ, ਮੈਂ ਆਪਣੇ ਸੁਪਨੇ ਵਿੱਚ ਨੀਲ ਨਦੀ ਦੇ ਕੰਢੇ ਖੜ੍ਹਾ ਸੀ,
18ਜਦੋਂ ਨੀਲ ਨਦੀ ਵਿੱਚੋਂ ਸੱਤ ਗਊਆਂ ਨਿੱਕਲੀਆਂ ਜਿਹੜੀਆਂ ਸੋਹਣੀਆਂ ਅਤੇ ਮੋਟੀਆਂ ਸਨ ਅਤੇ ਉਹ ਨਦੀ ਦੇ ਕਿਨਾਰੇ ਘਾਹ ਚੁੱਗਣ ਲੱਗ ਪਈਆਂ।
19ਉਹਨਾਂ ਤੋਂ ਬਾਅਦ, ਸੱਤ ਹੋਰ ਗਾਵਾਂ ਆਈਆਂ ਜਿਹੜੀਆਂ ਖੋਖਲੀਆਂ ਅਤੇ ਬਹੁਤ ਭੈੜੀਆਂ ਅਤੇ ਪਤਲੀਆਂ ਸਨ। ਮੈਂ ਮਿਸਰ ਦੀ ਸਾਰੀ ਧਰਤੀ ਵਿੱਚ ਅਜਿਹੀਆਂ ਭੈੜੀਆਂ ਗਾਵਾਂ ਕਦੇ ਨਹੀਂ ਦੇਖੀਆਂ ਸਨ।