ਉਤਪਤ 42

ਉਹ ਨਹੀਂ ਜਾਣਦੇ ਸਨ ਕਿ ਯੋਸੇਫ਼ ਉਹਨਾਂ ਦੀ ਭਾਸ਼ਾ ਸਮਝਦਾ ਹੈ ਕਿਉਂਕਿ ਉਹਨਾਂ ਦੇ ਵਿਚਕਾਰ ਇੱਕ ਤਰਜੁਮਾ ਕਰਨ ਵਾਲਾ ਸੀ।

Genesis 42:23 (UKJV) And they knew not that Joseph understood them; for he spoke unto them by an interpreter.

21ਉਹ ਇੱਕ-ਦੂਜੇ ਨੂੰ ਕਹਿਣ ਲੱਗੇ, “ਸਾਨੂੰ ਆਪਣੇ ਭਰਾ ਦੇ ਕਾਰਨ ਸਜ਼ਾ ਦਿੱਤੀ ਜਾ ਰਹੀ ਹੈ। ਅਸੀਂ ਦੇਖਿਆ ਸੀ ਕਿ ਉਹ ਕਿੰਨਾ ਦੁਖੀ ਸੀ ਜਦੋਂ ਉਸਨੇ ਆਪਣੀ ਜਾਨ ਲਈ ਸਾਡੇ ਕੋਲ ਬੇਨਤੀ ਕੀਤੀ, ਪਰ ਅਸੀਂ ਨਹੀਂ ਸੁਣੀ ਇਸ ਲਈ ਇਹ ਬਿਪਤਾ ਸਾਡੇ ਉੱਤੇ ਆਈ ਹੈ।”

22ਰਊਬੇਨ ਨੇ ਉੱਤਰ ਦਿੱਤਾ, “ਕੀ ਮੈਂ ਤੁਹਾਨੂੰ ਨਹੀਂ ਕਿਹਾ ਸੀ ਕਿ ਉਸ ਲੜਕੇ ਦੇ ਵਿਰੁੱਧ ਪਾਪ ਨਾ ਕਰੋ? ਪਰ ਤੁਸੀਂ ਮੇਰੀ ਨਹੀਂ ਸੁਣੀ! ਹੁਣ ਸਾਨੂੰ ਉਸਦੇ ਖੂਨ ਦਾ ਹਿਸਾਬ ਦੇਣਾ ਪਵੇਗਾ।”

23ਉਹ ਨਹੀਂ ਜਾਣਦੇ ਸਨ ਕਿ ਯੋਸੇਫ਼ ਉਹਨਾਂ ਦੀ ਭਾਸ਼ਾ ਸਮਝਦਾ ਹੈ ਕਿਉਂਕਿ ਉਹਨਾਂ ਦੇ ਵਿਚਕਾਰ ਇੱਕ ਤਰਜੁਮਾ ਕਰਨ ਵਾਲਾ ਸੀ।

24ਉਹ ਉਹਨਾਂ ਤੋਂ ਇੱਕ ਪਾਸੇ ਹੋ ਕੇ ਰੋਇਆ ਪਰ ਫੇਰ ਮੁੜ ਕੇ ਉਹਨਾਂ ਨਾਲ ਗੱਲ ਕੀਤੀ। ਉਸ ਨੇ ਸ਼ਿਮਓਨ ਨੂੰ ਉਹਨਾਂ ਵਿੱਚੋਂ ਲੈ ਲਿਆ ਅਤੇ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਬੰਨ੍ਹ ਦਿੱਤਾ।

25ਯੋਸੇਫ਼ ਨੇ ਹੁਕਮ ਦਿੱਤਾ ਕਿ ਉਹ ਉਹਨਾਂ ਦੇ ਥੈਲੇ ਅਨਾਜ ਨਾਲ ਭਰ ਦੇਣ, ਹਰੇਕ ਮਨੁੱਖ ਦੀ ਚਾਂਦੀ ਉਸ ਦੇ ਬੋਰੇ ਵਿੱਚ ਵਾਪਸ ਰੱਖਣ ਅਤੇ ਉਹਨਾਂ ਨੂੰ ਉਹਨਾਂ ਦੇ ਸਫ਼ਰ ਲਈ ਸਮਾਨ ਦੇਣ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.