24ਨਫ਼ਤਾਲੀ ਦੇ ਪੁੱਤਰ: ਯਹਜ਼ੀਏਲ, ਗੁਨੀ, ਯੇਜ਼ਰ ਅਤੇ ਸ਼ਿਲੇਮ।
25ਬਿਲਹਾਹ ਤੋਂ ਯਾਕੋਬ ਦੇ ਇਹ ਕੁੱਲ ਸੱਤ ਪੁੱਤਰ ਪੈਦਾ ਹੋਏ, ਜਿਨ੍ਹਾਂ ਨੂੰ ਲਾਬਾਨ ਨੇ ਆਪਣੀ ਧੀ ਰਾਖ਼ੇਲ ਨੂੰ ਦਿੱਤਾ ਸੀ।
26ਯਾਕੋਬ ਦੇ ਨਿੱਜ ਵੰਸ਼ ਵਿੱਚੋਂ ਸਾਰੇ ਪ੍ਰਾਣੀ ਜਿਹੜੇ ਉਸ ਦੇ ਨਾਲ ਮਿਸਰ ਵਿੱਚ ਆਏ, ਉਸ ਦੀਆਂ ਨੂੰਹਾਂ ਤੋਂ ਬਿਨ੍ਹਾਂ ਛਿਆਹਠ ਪ੍ਰਾਣੀ ਸਨ।
27ਯੋਸੇਫ਼ ਦੇ ਪੁੱਤਰ ਜਿਹੜੇ ਉਸ ਤੋਂ ਮਿਸਰ ਵਿੱਚ ਜਨਮੇ ਦੋ ਸਨ। ਇਸ ਤਰ੍ਹਾਂ ਉਹ ਸਾਰੇ ਜਿਹੜੇ ਯਾਕੋਬ ਦੇ ਘਰਾਣੇ ਤੋਂ ਮਿਸਰ ਵਿੱਚ ਆਏ ਸਨ, ਸੱਤਰ ਮਨੁੱਖ ਸਨ।
28ਹੁਣ ਯਾਕੋਬ ਨੇ ਆਪਣੇ ਤੋਂ ਪਹਿਲਾਂ ਯਹੂਦਾਹ ਨੂੰ ਯੋਸੇਫ਼ ਕੋਲ ਘੱਲਿਆ ਕਿ ਉਹ ਗੋਸ਼ੇਨ ਵੱਲ ਨਿਰਦੇਸ਼ਨ ਕਰੇ। ਜਦੋਂ ਉਹ ਗੋਸ਼ੇਨ ਦੇ ਇਲਾਕੇ ਵਿੱਚ ਪਹੁੰਚੇ,