19“ਗਾਦ ਉੱਤੇ ਹਮਲਾਵਰਾਂ ਦੇ ਇੱਕ ਜੱਥੇ ਦੁਆਰਾ ਹਮਲਾ ਕੀਤਾ ਜਾਵੇਗਾ, ਪਰ ਉਹ ਉਹਨਾਂ ਦੀ ਅੱਡੀ ਉੱਤੇ ਹਮਲਾ ਕਰੇਗਾ।
20“ਆਸ਼ੇਰ ਦਾ ਭੋਜਨ ਉੱਤਮ ਹੋਵੇਗਾ; ਉਹ ਸੁਆਦਲੇ ਸ਼ਾਹੀ ਭੋਜਨ ਦੇਵੇਗਾ।
21“ਨਫ਼ਤਾਲੀ ਇੱਕ ਸੁਤੰਤਰ ਹਿਰਨੀ ਹੈ, ਉਹ ਸੁੰਦਰ ਗੱਲਾਂ ਬੋਲਦਾ ਹੈ।
22ਯੋਸੇਫ਼ ਇੱਕ ਫਲਦਾਇਕ ਦਾਖ਼ਲਤਾ ਹੈ, ਜੋ ਸੋਤੇ ਕੋਲ ਲੱਗੀ ਹੋਈ ਇੱਕ ਫਲਦਾਇਕ ਦਾਖ਼ਲਤਾ, ਜਿਸ ਦੀਆ ਟਾਹਣੀਆਂ ਕੰਧ ਉੱਤੇ ਚੜ੍ਹ ਜਾਂਦੀਆਂ ਹਨ।
23ਤੀਰ-ਅੰਦਾਜ਼ਾਂ ਨੇ ਉਹ ਨੂੰ ਸਤਾਇਆ ਅਤੇ ਤੀਰ ਚਲਾਏ ਤੇ ਉਹ ਦੇ ਨਾਲ ਵੈਰ ਰੱਖਿਆ।