5ਕੁੱਲ ਮਿਲਾ ਕੇ ਆਦਮ 930 ਸਾਲ ਜੀਉਂਦਾ ਰਿਹਾ ਅਤੇ ਫਿਰ ਉਹ ਮਰ ਗਿਆ।
6ਜਦੋਂ ਸੇਥ 105 ਸਾਲਾਂ ਦਾ ਹੋਇਆ ਤਾਂ ਉਹ ਅਨੋਸ਼ ਦਾ ਪਿਤਾ ਬਣਿਆ।
7ਅਨੋਸ਼ ਦਾ ਪਿਤਾ ਬਣਨ ਦੇ ਬਾਅਦ ਸੇਥ 807 ਸਾਲ ਜੀਉਂਦਾ ਰਿਹਾ ਅਤੇ ਉਸ ਦੇ ਹੋਰ ਪੁੱਤਰ ਧੀਆਂ ਜੰਮੇ।
8ਕੁੱਲ ਮਿਲਾ ਕੇ ਸੇਥ 912 ਸਾਲ ਜੀਉਂਦਾ ਰਿਹਾ ਅਤੇ ਫਿਰ ਉਹ ਮਰ ਗਿਆ।
9ਜਦੋਂ ਅਨੋਸ਼ 90 ਸਾਲਾਂ ਦਾ ਹੋਇਆ ਤਾਂ ਉਹ ਕੇਨਾਨ ਦਾ ਪਿਤਾ ਬਣਿਆ।