ਉਤਪਤ 6

ਤਾਂ ਪਰਮੇਸ਼ਵਰ ਦੇ ਪੁੱਤਰਾਂ ਨੇ ਵੇਖਿਆ ਕਿ ਮਨੁੱਖਾਂ ਦੀਆਂ ਧੀਆਂ ਸੋਹਣੀਆਂ ਹਨ, ਤਦ ਉਹਨਾਂ ਨੇ ਉਹਨਾਂ ਸਾਰੀਆਂ ਵਿੱਚੋਂ ਆਪਣੇ ਲਈ ਚੁਣ ਕੇ ਉਹਨਾਂ ਨਾਲ ਵਿਆਹ ਕਰ ਲਏ।

Genesis 6:2 (UKJV) That the sons of God saw the daughters of men that they were fair; and they took them wives of all which they chose.

1ਜਦੋਂ ਧਰਤੀ ਉੱਤੇ ਮਨੁੱਖਾਂ ਦੀ ਗਿਣਤੀ ਵੱਧਣ ਲੱਗੀ ਅਤੇ ਉਹਨਾਂ ਦੇ ਘਰ ਧੀਆਂ ਜੰਮੀਆਂ,

2ਤਾਂ ਪਰਮੇਸ਼ਵਰ ਦੇ ਪੁੱਤਰਾਂ ਨੇ ਵੇਖਿਆ ਕਿ ਮਨੁੱਖਾਂ ਦੀਆਂ ਧੀਆਂ ਸੋਹਣੀਆਂ ਹਨ, ਤਦ ਉਹਨਾਂ ਨੇ ਉਹਨਾਂ ਸਾਰੀਆਂ ਵਿੱਚੋਂ ਆਪਣੇ ਲਈ ਚੁਣ ਕੇ ਉਹਨਾਂ ਨਾਲ ਵਿਆਹ ਕਰ ਲਏ।

3ਤਦ ਯਾਹਵੇਹ ਨੇ ਆਖਿਆ, “ਮੇਰਾ ਆਤਮਾ ਮਨੁੱਖਾਂ ਨਾਲ ਸਦਾ ਲਈ ਨਹੀਂ ਲੜੇਗਾ, ਕਿਉਂਕਿ ਉਹ ਮਰਨਹਾਰ ਹਨ, ਉਹਨਾਂ ਦੇ ਦਿਨ ਇੱਕ ਸੌ ਵੀਹ ਸਾਲ ਹੋਣਗੇ।”

4ਉਹਨਾਂ ਦਿਨਾਂ ਵਿੱਚ ਦੈਂਤ ਧਰਤੀ ਉੱਤੇ ਸਨ, ਅਤੇ ਉਸ ਤੋਂ ਬਾਅਦ ਵੀ, ਜਦੋਂ ਪਰਮੇਸ਼ਵਰ ਦੇ ਪੁੱਤਰ ਮਨੁੱਖਾਂ ਦੀਆਂ ਧੀਆਂ ਕੋਲ ਗਏ ਅਤੇ ਉਹਨਾਂ ਤੋਂ ਬੱਚੇ ਪੈਦਾ ਹੋਏ। ਉਹ ਸੂਰਬੀਰ ਸਨ ਜਿਹੜੇ ਸ਼ੁਰੂ ਤੋਂ ਪ੍ਰਸਿੱਧ ਹੋਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.