ਉਤਪਤ 7

ਤਦ ਯਾਹਵੇਹ ਨੇ ਨੋਹ ਨੂੰ ਕਿਹਾ, “ਤੂੰ ਅਤੇ ਤੇਰਾ ਸਾਰਾ ਪਰਿਵਾਰ ਕਿਸ਼ਤੀ ਵਿੱਚ ਜਾਓ, ਕਿਉਂਕਿ ਮੈਂ ਤੈਨੂੰ ਇਸ ਪੀੜ੍ਹੀ ਵਿੱਚ ਧਰਮੀ ਵੇਖਿਆ ਹੈ।

Genesis 7:1 (UKJV) And the LORD said unto Noah, Come you and all your house into the ark; for you have I seen righteous before me in this generation.

1ਤਦ ਯਾਹਵੇਹ ਨੇ ਨੋਹ ਨੂੰ ਕਿਹਾ, “ਤੂੰ ਅਤੇ ਤੇਰਾ ਸਾਰਾ ਪਰਿਵਾਰ ਕਿਸ਼ਤੀ ਵਿੱਚ ਜਾਓ, ਕਿਉਂਕਿ ਮੈਂ ਤੈਨੂੰ ਇਸ ਪੀੜ੍ਹੀ ਵਿੱਚ ਧਰਮੀ ਵੇਖਿਆ ਹੈ।

2ਆਪਣੇ ਨਾਲ ਹਰ ਕਿਸਮ ਦੇ ਸ਼ੁੱਧ ਜਾਨਵਰ ਦੇ ਸੱਤ ਜੋੜੇ, ਇੱਕ ਨਰ ਅਤੇ ਉਸਦਾ ਸਾਥੀ, ਅਤੇ ਹਰ ਪ੍ਰਕਾਰ ਦੇ ਅਸ਼ੁੱਧ ਜਾਨਵਰਾਂ ਦੇ ਇੱਕ ਜੋੜੇ, ਇੱਕ ਨਰ ਅਤੇ ਉਸਦਾ ਸਾਥੀ,

3ਅਤੇ ਹਰ ਕਿਸਮ ਦੇ ਅਕਾਸ਼ ਦੇ ਪੰਛੀਆਂ ਵਿੱਚੋਂ ਸੱਤ-ਸੱਤ ਨਰ ਮਾਦਾ ਲੈ ਤਾਂ ਜੋ ਸਾਰੀ ਧਰਤੀ ਉੱਤੇ ਅੰਸ ਜੀਉਂਦੀ ਰਹੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.