2ਆਪਣੇ ਨਾਲ ਹਰ ਕਿਸਮ ਦੇ ਸ਼ੁੱਧ ਜਾਨਵਰ ਦੇ ਸੱਤ ਜੋੜੇ, ਇੱਕ ਨਰ ਅਤੇ ਉਸਦਾ ਸਾਥੀ, ਅਤੇ ਹਰ ਪ੍ਰਕਾਰ ਦੇ ਅਸ਼ੁੱਧ ਜਾਨਵਰਾਂ ਦੇ ਇੱਕ ਜੋੜੇ, ਇੱਕ ਨਰ ਅਤੇ ਉਸਦਾ ਸਾਥੀ,
3ਅਤੇ ਹਰ ਕਿਸਮ ਦੇ ਅਕਾਸ਼ ਦੇ ਪੰਛੀਆਂ ਵਿੱਚੋਂ ਸੱਤ-ਸੱਤ ਨਰ ਮਾਦਾ ਲੈ ਤਾਂ ਜੋ ਸਾਰੀ ਧਰਤੀ ਉੱਤੇ ਅੰਸ ਜੀਉਂਦੀ ਰਹੇ।
4ਹੁਣ ਤੋਂ ਸੱਤ ਦਿਨ ਬਾਅਦ ਮੈਂ ਧਰਤੀ ਉੱਤੇ ਚਾਲੀ ਦਿਨ ਅਤੇ ਚਾਲੀ ਰਾਤਾਂ ਤੱਕ ਮੀਂਹ ਵਰ੍ਹਾਵਾਂਗਾ ਅਤੇ ਮੈਂ ਧਰਤੀ ਦੇ ਸਾਰੇ ਜੀਵ-ਜੰਤੂਆਂ ਨੂੰ ਜੋ ਮੈਂ ਬਣਾਇਆ ਹੈ ਮਿਟਾ ਦਿਆਂਗਾ।”
5ਅਤੇ ਨੋਹ ਨੇ ਉਹ ਸਭ ਕੁਝ ਕੀਤਾ ਜੋ ਯਾਹਵੇਹ ਨੇ ਉਸਨੂੰ ਹੁਕਮ ਦਿੱਤਾ ਸੀ।
6ਜਦੋਂ ਧਰਤੀ ਉੱਤੇ ਹੜ੍ਹ ਦਾ ਪਾਣੀ ਆਇਆ ਤਾਂ ਨੋਹ 600 ਸਾਲਾਂ ਦਾ ਸੀ।