ਉਤਪਤ 9

ਤਦ ਪਰਮੇਸ਼ਵਰ ਨੇ ਨੋਹ ਅਤੇ ਉਸਦੇ ਪੁੱਤਰਾਂ ਨੂੰ ਅਸੀਸ ਦਿੱਤੀ ਅਤੇ ਉਹਨਾਂ ਨੂੰ ਕਿਹਾ, “ਫਲੋ ਅਤੇ ਗਿਣਤੀ ਵਿੱਚ ਵੱਧੋ ਅਤੇ ਧਰਤੀ ਨੂੰ ਭਰ ਦਿਓ।

Genesis 9:1 (UKJV) And God blessed Noah and his sons, and said unto them, Be fruitful, and multiply, and replenish the earth.

1ਤਦ ਪਰਮੇਸ਼ਵਰ ਨੇ ਨੋਹ ਅਤੇ ਉਸਦੇ ਪੁੱਤਰਾਂ ਨੂੰ ਅਸੀਸ ਦਿੱਤੀ ਅਤੇ ਉਹਨਾਂ ਨੂੰ ਕਿਹਾ, “ਫਲੋ ਅਤੇ ਗਿਣਤੀ ਵਿੱਚ ਵੱਧੋ ਅਤੇ ਧਰਤੀ ਨੂੰ ਭਰ ਦਿਓ।

2ਤੇਰਾ ਭੈਅ ਅਤੇ ਡਰ ਧਰਤੀ ਦੇ ਸਾਰੇ ਦਰਿੰਦਿਆਂ ਉੱਤੇ, ਅਕਾਸ਼ ਦੇ ਸਾਰੇ ਪੰਛੀਆਂ ਉੱਤੇ, ਧਰਤੀ ਉੱਤੇ ਚੱਲਣ ਵਾਲੇ ਹਰੇਕ ਪ੍ਰਾਣੀ ਉੱਤੇ ਅਤੇ ਸਮੁੰਦਰ ਦੀਆਂ ਸਾਰੀਆਂ ਮੱਛੀਆਂ ਉੱਤੇ ਪੈ ਜਾਵੇਗਾ, ਕਿਉਂ ਜੋ ਉਹ ਤੁਹਾਡੇ ਹੱਥਾਂ ਵਿੱਚ ਦਿੱਤੇ ਗਏ ਹਨ।

3ਹਰ ਚੀਜ਼ ਜੋ ਜਿਉਂਦੀ ਹੈ ਅਤੇ ਚੱਲਦੀ ਹੈ ਤੁਹਾਡੇ ਲਈ ਭੋਜਨ ਹੋਵੇਗੀ। ਜਿਵੇਂ ਮੈਂ ਤੁਹਾਨੂੰ ਹਰੇ ਪੌਦੇ ਦਿੱਤੇ ਸਨ, ਹੁਣ ਮੈਂ ਤੁਹਾਨੂੰ ਸਭ ਕੁਝ ਦਿੰਦਾ ਹਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.