ਉਤਪਤ 9

ਮੈਂ ਤੁਹਾਡੇ ਨਾਲ ਆਪਣਾ ਇਕਰਾਰਨਾਮਾ ਕਾਇਮ ਕਰਦਾ ਹਾਂ: ਹੜ੍ਹ ਦੇ ਪਾਣੀ ਨਾਲ ਸਾਰੇ ਪ੍ਰਾਣੀਆਂ ਦਾ ਫਿਰ ਕਦੇ ਨਾਸ਼ ਨਹੀਂ ਹੋਵੇਗਾ ਹੋਵੇਗੀ, ਧਰਤੀ ਨੂੰ ਤਬਾਹ ਕਰਨ ਲਈ ਫਿਰ ਕਦੇ ਹੜ੍ਹ ਨਹੀਂ ਆਉਣਗੇ।”

Genesis 9:11 (UKJV) And I will establish my covenant with you, neither shall all flesh be cut off any more by the waters of a flood; neither shall there any more be a flood to destroy the earth.

9“ਹੁਣ ਮੈਂ ਤੇਰੇ ਨਾਲ ਅਤੇ ਤੇਰੇ ਬਾਅਦ ਤੇਰੇ ਅੰਸ ਨਾਲ ਆਪਣਾ ਨੇਮ ਬੰਨ੍ਹਦਾ ਹਾਂ,

10ਅਤੇ ਹਰ ਜੀਵ-ਜੰਤੂ ਦੇ ਨਾਲ ਜੋ ਤੁਹਾਡੇ ਨਾਲ ਸੀ, ਪੰਛੀਆਂ, ਪਸ਼ੂਆਂ ਅਤੇ ਸਾਰੇ ਜੰਗਲੀ ਜਾਨਵਰਾਂ ਨਾਲ, ਉਹ ਸਾਰੇ ਜੋ ਤੁਹਾਡੇ ਨਾਲ ਕਿਸ਼ਤੀ ਵਿੱਚੋਂ ਨਿਕਲੇ ਹਨ, ਧਰਤੀ ਦੇ ਸਾਰੇ ਜੀਵਾਂ ਨਾਲ।

11ਮੈਂ ਤੁਹਾਡੇ ਨਾਲ ਆਪਣਾ ਇਕਰਾਰਨਾਮਾ ਕਾਇਮ ਕਰਦਾ ਹਾਂ: ਹੜ੍ਹ ਦੇ ਪਾਣੀ ਨਾਲ ਸਾਰੇ ਪ੍ਰਾਣੀਆਂ ਦਾ ਫਿਰ ਕਦੇ ਨਾਸ਼ ਨਹੀਂ ਹੋਵੇਗਾ ਹੋਵੇਗੀ, ਧਰਤੀ ਨੂੰ ਤਬਾਹ ਕਰਨ ਲਈ ਫਿਰ ਕਦੇ ਹੜ੍ਹ ਨਹੀਂ ਆਉਣਗੇ।”

12ਅਤੇ ਪਰਮੇਸ਼ਵਰ ਨੇ ਆਖਿਆ, “ਇਹ ਉਸ ਨੇਮ ਦੀ ਨਿਸ਼ਾਨੀ ਹੈ ਜੋ ਮੈਂ ਆਪਣੇ ਅਤੇ ਤੁਹਾਡੇ ਵਿਚਕਾਰ ਅਤੇ ਤੁਹਾਡੇ ਨਾਲ ਹਰ ਜੀਵਤ ਪ੍ਰਾਣੀ ਵਿੱਚ ਬੰਨ੍ਹਦਾ ਹਾਂ, ਇਹ ਇੱਕ ਨੇਮ ਸਾਰੀਆਂ ਪੀੜ੍ਹੀਆਂ ਲਈ ਹੈ।

13ਮੈਂ ਬੱਦਲਾਂ ਵਿੱਚ ਆਪਣੀ ਸਤਰੰਗੀ ਪੀਂਘ ਰੱਖੀ ਹੈ, ਇਹ ਮੇਰੇ ਅਤੇ ਧਰਤੀ ਦੇ ਵਿਚਕਾਰ ਨੇਮ ਦਾ ਚਿੰਨ੍ਹ ਹੋਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.