14ਜਦੋਂ ਵੀ ਮੈਂ ਧਰਤੀ ਉੱਤੇ ਬੱਦਲਾਂ ਨੂੰ ਲਿਆਵਾਂਗਾ ਤਾਂ ਬੱਦਲਾਂ ਵਿੱਚ ਸਤਰੰਗੀ ਪੀਂਘ ਵਿਖਾਈ ਦੇਵੇਗੀ,
15ਤਾਂ ਮੈਂ ਆਪਣੇ ਅਤੇ ਤੁਹਾਡੇ ਵਿਚਕਾਰ ਅਤੇ ਹਰ ਪ੍ਰਕਾਰ ਦੇ ਸਾਰੇ ਜੀਵਾਂ ਦੇ ਵਿਚਕਾਰ ਆਪਣੇ ਨੇਮ ਨੂੰ ਚੇਤੇ ਕਰਾਂਗਾ। ਸਾਰੇ ਜੀਵਨ ਨੂੰ ਤਬਾਹ ਕਰਨ ਲਈ ਕਦੇ ਵੀ ਹੜ੍ਹ ਨਹੀਂ ਲਿਆਵਾਂਗਾ।
16ਜਦੋਂ ਵੀ ਬੱਦਲਾਂ ਵਿੱਚ ਸਤਰੰਗੀ ਪੀਂਘ ਦਿਖਾਈ ਦੇਵੇਗੀ, ਮੈਂ ਇਸਨੂੰ ਵੇਖਾਂਗਾ ਤਾਂ ਜੋ ਪਰਮੇਸ਼ਵਰ ਅਤੇ ਧਰਤੀ ਉੱਤੇ ਹਰ ਪ੍ਰਕਾਰ ਦੇ ਸਾਰੇ ਜੀਵਾਂ ਦੇ ਵਿਚਕਾਰ ਸਦੀਵੀ ਨੇਮ ਨੂੰ ਯਾਦ ਕਰਾਂਗਾ।”
17ਇਸ ਲਈ ਪਰਮੇਸ਼ਵਰ ਨੇ ਨੋਹ ਨੂੰ ਆਖਿਆ, “ਇਹ ਉਸ ਨੇਮ ਦਾ ਨਿਸ਼ਾਨ ਹੈ ਜਿਹੜਾ ਮੈਂ ਆਪਣੇ ਅਤੇ ਧਰਤੀ ਉੱਤੇ ਸਾਰੇ ਜੀਵਨ ਵਿਚਕਾਰ ਸਥਾਪਿਤ ਕੀਤਾ ਹੈ।”
18ਨੋਹ ਦੇ ਜੋ ਪੁੱਤਰ ਕਿਸ਼ਤੀ ਵਿੱਚੋਂ ਬਾਹਰ ਨਿੱਕਲੇ, ਉਹ ਸ਼ੇਮ, ਹਾਮ ਅਤੇ ਯਾਫ਼ਥ ਸਨ। (ਹਾਮ ਕਨਾਨ ਦਾ ਪਿਤਾ ਸੀ।)