3ਹਰ ਚੀਜ਼ ਜੋ ਜਿਉਂਦੀ ਹੈ ਅਤੇ ਚੱਲਦੀ ਹੈ ਤੁਹਾਡੇ ਲਈ ਭੋਜਨ ਹੋਵੇਗੀ। ਜਿਵੇਂ ਮੈਂ ਤੁਹਾਨੂੰ ਹਰੇ ਪੌਦੇ ਦਿੱਤੇ ਸਨ, ਹੁਣ ਮੈਂ ਤੁਹਾਨੂੰ ਸਭ ਕੁਝ ਦਿੰਦਾ ਹਾਂ।
4“ਪਰ ਤੁਹਾਨੂੰ ਉਹ ਮਾਸ ਨਹੀਂ ਖਾਣਾ ਚਾਹੀਦਾ ਜਿਸ ਵਿੱਚ ਜੀਵਨ ਦਾ ਲਹੂ ਅਜੇ ਵੀ ਹੈ।
5ਅਤੇ ਮੈਂ ਤੁਹਾਡੇ ਜੀਵਨ ਦੇ ਲਹੂ ਦਾ ਲੇਖਾ ਜ਼ਰੂਰ ਮੰਗਾਂਗਾ। ਮੈਂ ਹਰ ਜਾਨਵਰ ਤੋਂ ਹਿਸਾਬ ਮੰਗਾਂਗਾ ਅਤੇ ਹਰੇਕ ਮਨੁੱਖ ਤੋਂ, ਮੈਂ ਦੂਜੇ ਮਨੁੱਖ ਦੀ ਜ਼ਿੰਦਗੀ ਦਾ ਲੇਖਾ-ਜੋਖਾ ਵੀ ਮੰਗਾਂਗਾ।
6“ਜੋ ਕੋਈ ਮਨੁੱਖਾਂ ਦਾ ਲਹੂ ਵਹਾਉਂਦਾ ਹੈ, ਮਨੁੱਖਾਂ ਦੁਆਰਾ ਉਹਨਾਂ ਦਾ ਲਹੂ ਵਹਾਇਆ ਜਾਵੇਗਾ; ਕਿਉਂਕਿ ਪਰਮੇਸ਼ਵਰ ਨੇ ਮਨੁੱਖ ਨੂੰ ਪਰਮੇਸ਼ਵਰ ਦੇ ਸਰੂਪ ਵਿੱਚ ਬਣਾਇਆ ਹੈ।
7ਤੁਸੀਂ ਫਲੋ ਅਤੇ ਗਿਣਤੀ ਵਿੱਚ ਵੱਧੋ ਅਤੇ ਧਰਤੀ ਨੂੰ ਭਰ ਦਿਓ।”