ਹਬੱਕੂਕ 1

ਤਦ ਉਹ ਹਨੇਰੀ ਵਾਂਗ ਲੰਘ ਜਾਂਦੇ ਹਨ ਅਤੇ ਅੱਗੇ ਵਧਦੇ ਹਨ, ਦੋਸ਼ੀ ਲੋਕ, ਜਿਨ੍ਹਾਂ ਦੀ ਆਪਣੀ ਸ਼ਕਤੀ ਉਨ੍ਹਾਂ ਦਾ ਦੇਵਤਾ ਹੈ।”

Habakkuk 1:11 (UKJV) Then shall his mind change, and he shall pass over, and offend, imputing this his power unto his god.

9ਉਹ ਸਾਰੇ ਦੇ ਸਾਰੇ ਜ਼ੁਲਮ ਕਰਨ ਲਈ ਆਉਂਦੇ ਹਨ, ਉਹ ਸਾਹਮਣੇ ਵੱਲ ਮੂੰਹ ਕਰਦੇ ਅੱਗੇ ਵੱਧਦੇ ਜਾਂਦੇ ਹਨ, ਉਹ ਕੈਦੀਆਂ ਨੂੰ ਰੇਤ ਦੀ ਤਰ੍ਹਾਂ ਜਮਾਂ ਕਰਦੇ ਹਨ।

10ਉਹ ਰਾਜਿਆਂ ਦਾ ਮਜ਼ਾਕ ਉਡਾਉਂਦੇ ਹਨ ਅਤੇ ਹਾਕਮਾਂ ਉੱਤੇ ਹੱਸਦੇ ਹਨ। ਉਹ ਸਾਰੇ ਗੜ੍ਹ ਵਾਲੇ ਸ਼ਹਿਰਾਂ ਨੂੰ ਤੁੱਛ ਜਾਣਦੇ ਹਨ। ਉਹ ਮੋਰਚਾ ਬੰਨ੍ਹ ਕੇ ਉਸ ਨੂੰ ਜਿੱਤ ਲੈਂਦੇ ਹਨ।

11ਤਦ ਉਹ ਹਨੇਰੀ ਵਾਂਗ ਲੰਘ ਜਾਂਦੇ ਹਨ ਅਤੇ ਅੱਗੇ ਵਧਦੇ ਹਨ, ਦੋਸ਼ੀ ਲੋਕ, ਜਿਨ੍ਹਾਂ ਦੀ ਆਪਣੀ ਸ਼ਕਤੀ ਉਨ੍ਹਾਂ ਦਾ ਦੇਵਤਾ ਹੈ।”

12ਯਾਹਵੇਹ, ਕੀ ਤੁਸੀਂ ਸਦੀਪਕ ਨਹੀਂ ਹੈ? ਮੇਰੇ ਪਰਮੇਸ਼ਵਰ, ਮੇਰੇ ਪਵਿੱਤਰ ਪੁਰਖ, ਤੂੰ ਕਦੇ ਨਹੀਂ ਮਰੇਗਾ। ਹੇ ਯਹੋਵਾਹ, ਤੂੰ ਉਨ੍ਹਾਂ ਨੂੰ ਨਿਆਂ ਕਰਨ ਲਈ ਨਿਯੁਕਤ ਕੀਤਾ ਹੈ; ਹੇ ਮੇਰੀ ਚੱਟਾਨ, ਤੂੰ ਉਨ੍ਹਾਂ ਨੂੰ ਸਜ਼ਾ ਦੇਣ ਲਈ ਨਿਯੁਕਤ ਕੀਤਾ ਹੈ।

13ਤੇਰੀਆਂ ਅੱਖਾਂ ਬੁਰਿਆਈ ਨੂੰ ਵੇਖਣ ਲਈ ਬਹੁਤ ਸ਼ੁੱਧ ਹਨ; ਤੂੰ ਗਲਤ ਕੰਮ ਬਰਦਾਸ਼ਤ ਨਹੀਂ ਕਰ ਸਕਦਾ। ਫਿਰ ਤੂੰ ਧੋਖੇਬਾਜ਼ਾਂ ਨੂੰ ਕਿਉਂ ਬਰਦਾਸ਼ਤ ਕਰਦੇ ਹੋ? ਤੂੰ ਕਿਉਂ ਚੁੱਪ ਹੋ ਜਦੋਂ ਕਿ ਦੁਸ਼ਟ ਆਪਣੇ ਨਾਲੋਂ ਵੀ ਵੱਧ ਧਰਮੀਆਂ ਨੂੰ ਨਿਗਲ ਜਾਂਦੇ ਹਨ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.