ਹਬੱਕੂਕ 3

ਮੈਂ ਸੁਣਿਆ ਅਤੇ ਮੇਰਾ ਦਿਲ ਧੜਕਿਆ, ਆਵਾਜ਼ ਸੁਣ ਕੇ ਮੇਰੇ ਬੁੱਲ੍ਹ ਕੰਬ ਗਏ। ਮੇਰੀਆਂ ਹੱਡੀਆਂ ਸੜਨ ਲੱਗੀਆਂ, ਮੈਂ ਆਪਣੇ ਸਥਾਨ ਤੇ ਖੜ੍ਹਾ-ਖੜ੍ਹਾ ਕੰਬਣ ਲੱਗਾ, ਇਸ ਲਈ ਮੈਂ ਅਰਾਮ ਨਾਲ ਬਿਪਤਾ ਦੇ ਦਿਨ ਨੂੰ ਉਡੀਕਾਂਗਾ, ਜੋ ਉਹ ਉਹਨਾਂ ਲੋਕਾਂ ਉੱਤੇ ਆਵੇ, ਜੋ ਸਾਡੇ ਉੱਤੇ ਚੜ੍ਹਾਈ ਕਰਦੇ ਹਨ।

Habakkuk 3:16 (UKJV) When I heard, my belly trembled; my lips quivered at the voice: rottenness entered into my bones, and I trembled in myself, that I might rest in the day of trouble: when he comes up unto the people, he will invade them with his troops.

14ਤੂੰ ਉਸ ਦੇ ਹੀ ਬਰਛੇ ਨਾਲ ਉਸਦਾ ਸਿਰ ਵਿੰਨ੍ਹਿਆ ਜਦੋਂ ਉਹ ਦੇ ਯੋਧੇ ਸਾਨੂੰ ਤੁਫਾਨ ਵਾਂਗੂੰ ਉਡਾਂਉਣ ਲਈ ਨਿੱਕਲੇ, ਇਸ ਤਰ੍ਹਾਂ ਖੁਸ਼ ਹੋ ਰਿਹਾ ਹਨ ਜਿਵੇਂ ਉਹ ਮਾੜੇ ਲੋਕਾਂ ਨੂੰ ਜਿਹੜੇ ਲੁਕੇ ਹੋਏ ਉਹਨਾਂ ਦਾ ਨਾਸ਼ ਕਰਨ ਲਈ ਘਾਤ ਲਗਾਉਂਦੇ ਹਨ।

15ਤੂੰ ਵੱਡੇ ਪਾਣੀ ਨੂੰ ਰਿੜਕਿਆ ਅਤੇ ਆਪਣੇ ਘੋੜਿਆਂ ਨਾਲ ਸਮੁੰਦਰ ਨੂੰ ਮਿੱਧਿਆ।

16ਮੈਂ ਸੁਣਿਆ ਅਤੇ ਮੇਰਾ ਦਿਲ ਧੜਕਿਆ, ਆਵਾਜ਼ ਸੁਣ ਕੇ ਮੇਰੇ ਬੁੱਲ੍ਹ ਕੰਬ ਗਏ। ਮੇਰੀਆਂ ਹੱਡੀਆਂ ਸੜਨ ਲੱਗੀਆਂ, ਮੈਂ ਆਪਣੇ ਸਥਾਨ ਤੇ ਖੜ੍ਹਾ-ਖੜ੍ਹਾ ਕੰਬਣ ਲੱਗਾ, ਇਸ ਲਈ ਮੈਂ ਅਰਾਮ ਨਾਲ ਬਿਪਤਾ ਦੇ ਦਿਨ ਨੂੰ ਉਡੀਕਾਂਗਾ, ਜੋ ਉਹ ਉਹਨਾਂ ਲੋਕਾਂ ਉੱਤੇ ਆਵੇ, ਜੋ ਸਾਡੇ ਉੱਤੇ ਚੜ੍ਹਾਈ ਕਰਦੇ ਹਨ।

17ਭਾਵੇਂ ਹੰਜੀਰ ਦੇ ਰੁੱਖ ਨਾ ਫਲਣ, ਨਾ ਅੰਗੂਰੀ ਵੇਲਾਂ ਉੱਤੇ ਫਲ ਹੋਵੇ, ਭਾਵੇਂ ਜ਼ੈਤੂਨ ਦੇ ਰੁੱਖ ਦੀ ਪੈਦਾਵਾਰ ਘਟੇ, ਅਤੇ ਖੇਤਾਂ ਵਿੱਚ ਅੰਨ ਨਾ ਉਪਜੇ, ਭਾਵੇਂ ਇੱਜੜ ਵਾੜੇ ਵਿੱਚੋਂ ਘੱਟ ਜਾਣ, ਅਤੇ ਖੁਰਲੀਆਂ ਉੱਤੇ ਵੱਗ ਨਾ ਹੋਣ,

18ਫਿਰ ਵੀ ਮੈਂ ਯਾਹਵੇਹ ਵਿੱਚ ਅਨੰਦ ਅਤੇ ਮਗਨ ਹੋਵਾਗਾ, ਮੈਂ ਆਪਣੇ ਮੁਕਤੀਦਾਤਾ ਪਰਮੇਸ਼ਵਰ ਵਿੱਚ ਖੁਸ਼ੀ ਮਨਾਵਾਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.