ਹਾਗੱਈ 2

ਮੈਂ ਤੁਹਾਨੂੰ ਅਤੇ ਤੁਹਾਡੇ ਹੱਥਾਂ ਦੇ ਸਾਰੇ ਕੰਮਾਂ ਨੂੰ ਲੂ, ਉੱਲੀ ਅਤੇ ਗੜਿਆਂ ਨਾਲ ਮਾਰਿਆ ਪਰ ਤੁਸੀਂ ਮੇਰੀ ਵੱਲ ਨਾ ਮੁੜੇ, ਯਾਹਵੇਹ ਦਾ ਵਾਕ ਹੈ।

Haggai 2:17 (UKJV) I stroke you with blasting and with mildew and with hail in all the labours of your hands; yet all of you turned not to me, says the LORD.

15“ ‘ਹੁਣ ਅੱਜ ਦੇ ਦਿਨ ਤੋਂ ਇਸ ਗੱਲ ਵੱਲ ਧਿਆਨ ਨਾਲ ਸੋਚੋ, ਵੇਖੋ ਕਿ ਯਾਹਵੇਹ ਦੇ ਭਵਨ ਵਿੱਚ ਇੱਕ ਪੱਥਰ ਦੂਜੇ ਉੱਤੇ ਰੱਖੇ ਜਾਣ ਤੋਂ ਪਹਿਲਾਂ ਕਿਹੋ ਜਿਹੇ ਹਾਲਾਤ ਸਨ।

16ਜਦੋਂ ਕੋਈ ਵੀਹ ਪੈਮਾਨਿਆਂ ਦੀ ਢੇਰੀ ਕੋਲ ਆਉਂਦਾ ਸੀ, ਤਾਂ ਦਸ ਹੀ ਹੁੰਦੇ ਸਨ। ਜਦ ਕੋਈ ਦਾਖਰਸ ਦੇ ਪੀਪੇ ਵਿੱਚੋਂ ਪੰਜਾਹ ਪੈਮਾਨੇ ਕੱਢਣ ਲਈ ਜਾਂਦਾ ਸੀ, ਤਾਂ ਵੀਹ ਹੀ ਹੁੰਦੇ ਸਨ।

17ਮੈਂ ਤੁਹਾਨੂੰ ਅਤੇ ਤੁਹਾਡੇ ਹੱਥਾਂ ਦੇ ਸਾਰੇ ਕੰਮਾਂ ਨੂੰ ਲੂ, ਉੱਲੀ ਅਤੇ ਗੜਿਆਂ ਨਾਲ ਮਾਰਿਆ ਪਰ ਤੁਸੀਂ ਮੇਰੀ ਵੱਲ ਨਾ ਮੁੜੇ, ਯਾਹਵੇਹ ਦਾ ਵਾਕ ਹੈ।

18ਇਸ ਦਿਨ ਤੋਂ, ਨੌਵੇਂ ਮਹੀਨੇ ਦੇ ਚੌਵੀਵੇਂ ਦਿਨ ਤੋਂ, ਉਸ ਦਿਨ ਵੱਲ ਧਿਆਨ ਨਾਲ ਸੋਚੋ ਜਦੋਂ ਯਾਹਵੇਹ ਦੇ ਭਵਨ ਦੀ ਨੀਂਹ ਰੱਖੀ ਗਈ ਸੀ। ਧਿਆਨ ਨਾਲ ਸੋਚੋ:

19ਕੀ ਅਜੇ ਵੀ ਕੋਠੇ ਵਿੱਚ ਕੋਈ ਬੀਜ ਹੈ? ਹੁਣ ਤੱਕ, ਅੰਗੂਰੀ ਵੇਲ ਅਤੇ ਹੰਜੀਰ, ਅਨਾਰ ਅਤੇ ਜ਼ੈਤੂਨ ਦੇ ਰੁੱਖਾਂ ਨੇ ਫਲ ਨਹੀਂ ਦਿੱਤਾ ਹੈ। “ ‘ਇਸ ਦਿਨ ਤੋਂ ਮੈਂ ਤੈਨੂੰ ਅਸੀਸ ਦੇਵਾਂਗਾ।’ ”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.