ਇਬਰਾਨੀਆਂ 10

ਇਸ ਲਈ ਆਪਣਾ ਵਿਸ਼ਵਾਸ ਨਾ ਛੱਡੋ; ਇਸ ਦਾ ਇੱਕ ਵੱਡਾ ਇਨਾਮ ਹੈ।

Hebrews 10:35 (UKJV) Cast not away therefore your confidence, which has great recompence of reward.

33ਕਈ ਵਾਰ ਤੁਹਾਨੂੰ ਜਨਤਕ ਤੌਰ ਤੇ ਅਪਮਾਨ ਅਤੇ ਅੱਤਿਆਚਾਰ ਦਾ ਸਾਹਮਣਾ ਕਰਨਾ ਪਿਆ; ਕਿਸੇ ਹੋਰ ਸਮੇਂ ਤੁਸੀਂ ਉਹਨਾਂ ਦੇ ਨਾਲ ਖੜ੍ਹੇ ਹੁੰਦੇ ਸੀ ਜਿਨ੍ਹਾਂ ਨਾਲ ਅਜਿਹਾ ਸਲੂਕ ਕੀਤਾ ਜਾਂਦਾ ਸੀ।

34ਤੁਸੀਂ ਜੇਲ੍ਹ ਵਿੱਚ ਬੰਦ ਲੋਕਾਂ ਦੇ ਨਾਲ ਦੁੱਖ ਝੱਲਿਆ ਅਤੇ ਆਪਣੇ ਧਨ ਦੇ ਲੁੱਟ ਜਾਣ ਨੂੰ ਅਨੰਦ ਮੰਨ ਲਿਆ, ਕਿਉਂਕਿ ਤੁਸੀਂ ਜਾਣਦੇ ਸੀ ਕਿ ਸਾਡੇ ਕੋਲ ਬਿਹਤਰ ਅਤੇ ਅਟੱਲ ਧਨ ਹੈ।

35ਇਸ ਲਈ ਆਪਣਾ ਵਿਸ਼ਵਾਸ ਨਾ ਛੱਡੋ; ਇਸ ਦਾ ਇੱਕ ਵੱਡਾ ਇਨਾਮ ਹੈ।

36ਤੁਹਾਨੂੰ ਦ੍ਰਿੜ ਰਹਿਣ ਦੀ ਜ਼ਰੂਰਤ ਹੈ ਤਾਂ ਜੋ ਜਦੋਂ ਤੁਸੀਂ ਪਰਮੇਸ਼ਵਰ ਦੀ ਇੱਛਾ ਪੂਰੀ ਕਰ ਲਓ, ਤੁਹਾਨੂੰ ਉਹ ਮਿਲੇਗਾ ਜੋ ਉਸ ਨੇ ਵਾਅਦਾ ਕੀਤਾ ਸੀ।

37ਜਿਵੇਂ ਬਚਨ ਕਹਿੰਦਾ ਹੈ, ਕੁਝ ਹੀ ਸਮੇਂ ਵਿੱਚ, “ਜੋ ਆਉਣ ਵਾਲਾ ਹੈ ਉਹ ਪ੍ਰਭੂ ਆਵੇਗਾ ਅਤੇ ਦੇਰੀ ਨਹੀਂ ਕਰੇਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.