27ਵਿਸ਼ਵਾਸ ਨਾਲ ਉਸ ਨੇ ਰਾਜੇ ਦੇ ਗੁੱਸੇ ਤੋਂ ਨਾ ਡਰ ਕੇ ਮਿਸਰ ਨੂੰ ਛੱਡ ਦਿੱਤਾ; ਉਹ ਦ੍ਰਿੜ ਰਿਹਾ ਕਿਉਂਕਿ ਉਸ ਨੇ ਉਸ ਨੂੰ ਵੇਖਿਆ ਜੋ ਅਦਿੱਖ ਪਰਮੇਸ਼ਵਰ ਹੈ।
28ਵਿਸ਼ਵਾਸ ਦੁਆਰਾ ਉਸ ਨੇ ਪਸਾਹ ਦੇ ਤਿਉਹਾਰ ਨੂੰ ਅਤੇ ਲਹੂ ਛਿੜਕਣ ਦੀ ਵਿਧੀ ਨੂੰ ਮੰਨਿਆ, ਤਾਂ ਜੋ ਜੇਠੇ ਪੁੱਤਰਾਂ ਨੂੰ ਨਾਸ਼ ਕਰਨ ਵਾਲਾ ਮੌਤ ਦਾ ਦੂਤ ਇਸਰਾਏਲ ਦੇ ਜੇਠੇ ਪੁੱਤਰਾਂ ਨੂੰ ਨਾ ਛੂਹੇ।
29ਵਿਸ਼ਵਾਸ ਦੁਆਰਾ ਇਸਰਾਏਲੀ ਲਾਲ ਸਮੁੰਦਰ ਵਿੱਚੋਂ ਲੰਘਦੇ ਹੋਏ ਸੁੱਕੀ ਜ਼ਮੀਨ ਤੇ ਗਏ; ਪਰ ਜਦੋਂ ਮਿਸਰੀਆਂ ਨੇ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ, ਉਹ ਡੁੱਬ ਗਏ।
30ਵਿਸ਼ਵਾਸ ਦੁਆਰਾ ਯੇਰੀਖ਼ੋ ਸ਼ਹਿਰ ਦੀਆਂ ਕੰਧਾਂ ਢਹਿ ਗਈਆਂ, ਜਦੋਂ ਇਸਰਾਏਲੀਆਂ ਨੇ ਸੱਤ ਦਿਨਾਂ ਤੱਕ ਉਸ ਦੇ ਦੁਆਲੇ ਚੱਕਰ ਲਗਾਏ ਸਨ।
31ਵਿਸ਼ਵਾਸ ਦੁਆਰਾ ਵੇਸਵਾ ਰਾਹਾਬ, ਕਿਉਂਕਿ ਉਸ ਨੇ ਜਾਸੂਸਾਂ ਦਾ ਸਵਾਗਤ ਕੀਤਾ ਸੀ, ਉਹਨਾਂ ਲੋਕਾਂ ਦੇ ਨਾਲ ਨਹੀਂ ਮਾਰੀ ਗਈ ਜੋ ਅਣ-ਆਗਿਆਕਾਰੀ ਸਨ।