ਇਬਰਾਨੀਆਂ 11

ਅੱਗ ਦੇ ਕਹਿਰ ਨੂੰ ਬੁਝਾਇਆ ਅਤੇ ਤਲਵਾਰ ਦੀ ਧਾਰ ਤੋਂ ਬਚ ਗਏ; ਜਿਸ ਦੀ ਕਮਜ਼ੋਰੀ ਤਾਕਤ ਵਿੱਚ ਬਦਲ ਗਈ ਸੀ; ਅਤੇ ਲੜਾਈ ਵਿੱਚ ਸ਼ਕਤੀਸ਼ਾਲੀ ਬਣੇ ਅਤੇ ਵਿਦੇਸ਼ੀ ਫੌਜਾਂ ਨੂੰ ਹਰਾ ਦਿੱਤਾ।

Hebrews 11:34 (UKJV) Quenched the violence of fire, escaped the edge of the sword, out of weakness were made strong, waxed valiant in fight, turned to flight the armies of the aliens.

32ਅਤੇ ਮੈਂ ਹੋਰ ਕੀ ਕਹਾਂ? ਮੇਰੇ ਕੋਲ ਗਿਦੌਨ, ਬਾਰਾਕ, ਸ਼ਿਮਸ਼ੋਨ, ਯਿਫ਼ਤਾਹ, ਦਾਵੀਦ, ਸਮੂਏਲ ਅਤੇ ਨਬੀਆਂ ਬਾਰੇ ਦੱਸਣ ਦਾ ਸਮਾਂ ਨਹੀਂ ਹੈ,

33ਜਿਸ ਨੇ ਵਿਸ਼ਵਾਸ ਦੁਆਰਾ ਰਾਜਿਆਂ ਨੂੰ ਜਿੱਤਿਆ, ਧਾਰਮਿਕ ਕੰਮ ਕੀਤੇ ਅਤੇ ਉਹਨਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਪ੍ਰਾਪਤ ਕੀਤਾ; ਜਿਨ੍ਹਾਂ ਨੇ ਸ਼ੇਰਾਂ ਦੇ ਮੂੰਹ ਬੰਦ ਕਰ ਦਿੱਤੇ,

34ਅੱਗ ਦੇ ਕਹਿਰ ਨੂੰ ਬੁਝਾਇਆ ਅਤੇ ਤਲਵਾਰ ਦੀ ਧਾਰ ਤੋਂ ਬਚ ਗਏ; ਜਿਸ ਦੀ ਕਮਜ਼ੋਰੀ ਤਾਕਤ ਵਿੱਚ ਬਦਲ ਗਈ ਸੀ; ਅਤੇ ਲੜਾਈ ਵਿੱਚ ਸ਼ਕਤੀਸ਼ਾਲੀ ਬਣੇ ਅਤੇ ਵਿਦੇਸ਼ੀ ਫੌਜਾਂ ਨੂੰ ਹਰਾ ਦਿੱਤਾ।

35ਵਿਸ਼ਵਾਸ ਦੁਆਰਾ ਔਰਤਾਂ ਨੇ ਆਪਣੇ ਮੁਰਦੇ ਵਾਪਸ ਪ੍ਰਾਪਤ ਕੀਤੇ ਜੋ ਦੁਬਾਰਾ ਜੀਉਂਦੇ ਕੀਤੇ ਗਏ। ਕੁਝ ਹੋਰ ਵੀ ਸਨ ਜਿਨ੍ਹਾਂ ਨੂੰ ਤਸੀਹੇ ਦਿੱਤੇ ਗਏ, ਉਹਨਾਂ ਨੇ ਰਿਹਾਈ ਤੋਂ ਇਨਕਾਰ ਕਰ ਦਿੱਤਾ ਤਾਂ ਜੋ ਉਹਨਾਂ ਨੂੰ ਹੋਰ ਵੀ ਵਧੀਆ ਪੁਨਰ-ਉਥਾਨ ਮਿਲ ਸਕੇ।

36ਕਈਆਂ ਨੂੰ ਮਖੌਲ, ਕੋਰੜਿਆਂ, ਜ਼ੰਜੀਰਾਂ ਅਤੇ ਕੈਦ ਦਾ ਵੀ ਸਾਹਮਣਾ ਕਰਨਾ ਪਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.