ਇਬਰਾਨੀਆਂ 11

ਉਹਨਾਂ ਵਿੱਚੋਂ ਕੁਝ ਨੂੰ ਪੱਥਰ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ; ਆਰਿਆ ਨਾਲ ਚੀਰੇ ਗਏ; ਉਹ ਤਲਵਾਰਾਂ ਨਾਲ ਮਾਰੇ ਗਏ। ਉਹ ਭੇਡਾਂ ਦੀਆਂ ਖੱਲਾਂ ਅਤੇ ਬੱਕਰੀਆਂ ਦੀਆਂ ਖੱਲਾਂ ਪਹਿਨੇ ਮਾਰੇ-ਮਾਰੇ ਫਿਰਦੇ ਸਨ, ਬੇਸਹਾਰਾ, ਸਤਾਏ ਅਤੇ ਬਦਸਲੂਕੀ ਕੀਤੀ ਗਈ।

Hebrews 11:37 (UKJV) They were stoned, they were sawn asunder, were tempted, were slain with the sword: they wandered about in sheepskins and goatskins; being destitute, afflicted, tormented;

35ਵਿਸ਼ਵਾਸ ਦੁਆਰਾ ਔਰਤਾਂ ਨੇ ਆਪਣੇ ਮੁਰਦੇ ਵਾਪਸ ਪ੍ਰਾਪਤ ਕੀਤੇ ਜੋ ਦੁਬਾਰਾ ਜੀਉਂਦੇ ਕੀਤੇ ਗਏ। ਕੁਝ ਹੋਰ ਵੀ ਸਨ ਜਿਨ੍ਹਾਂ ਨੂੰ ਤਸੀਹੇ ਦਿੱਤੇ ਗਏ, ਉਹਨਾਂ ਨੇ ਰਿਹਾਈ ਤੋਂ ਇਨਕਾਰ ਕਰ ਦਿੱਤਾ ਤਾਂ ਜੋ ਉਹਨਾਂ ਨੂੰ ਹੋਰ ਵੀ ਵਧੀਆ ਪੁਨਰ-ਉਥਾਨ ਮਿਲ ਸਕੇ।

36ਕਈਆਂ ਨੂੰ ਮਖੌਲ, ਕੋਰੜਿਆਂ, ਜ਼ੰਜੀਰਾਂ ਅਤੇ ਕੈਦ ਦਾ ਵੀ ਸਾਹਮਣਾ ਕਰਨਾ ਪਿਆ।

37ਉਹਨਾਂ ਵਿੱਚੋਂ ਕੁਝ ਨੂੰ ਪੱਥਰ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ; ਆਰਿਆ ਨਾਲ ਚੀਰੇ ਗਏ; ਉਹ ਤਲਵਾਰਾਂ ਨਾਲ ਮਾਰੇ ਗਏ। ਉਹ ਭੇਡਾਂ ਦੀਆਂ ਖੱਲਾਂ ਅਤੇ ਬੱਕਰੀਆਂ ਦੀਆਂ ਖੱਲਾਂ ਪਹਿਨੇ ਮਾਰੇ-ਮਾਰੇ ਫਿਰਦੇ ਸਨ, ਬੇਸਹਾਰਾ, ਸਤਾਏ ਅਤੇ ਬਦਸਲੂਕੀ ਕੀਤੀ ਗਈ।

38ਦੁਨੀਆਂ ਉਹਨਾਂ ਦੇ ਯੋਗ ਨਹੀਂ ਸੀ। ਉਹ ਉਜਾੜਾਂ ਅਤੇ ਪਹਾੜਾਂ ਵਿੱਚ ਭਟਕਦੇ ਸਨ, ਗੁਫ਼ਾਂਵਾਂ ਵਿੱਚ ਅਤੇ ਧਰਤੀ ਦੀਆਂ ਖੁੱਡਾਂ ਵਿੱਚ ਰਹਿੰਦੇ ਸਨ।

39ਇਨ੍ਹਾਂ ਸਾਰਿਆਂ ਦੀ ਇਨ੍ਹਾਂ ਦੇ ਵਿਸ਼ਵਾਸ ਲਈ ਪ੍ਰਸ਼ੰਸਾ ਕੀਤੀ ਗਈ ਸੀ, ਫਿਰ ਵੀ ਇਨ੍ਹਾਂ ਵਿੱਚੋਂ ਕਿਸੇ ਨੂੰ ਉਹ ਨਹੀਂ ਮਿਲਿਆ ਜਿਸ ਦਾ ਪਰਮੇਸ਼ਵਰ ਦੁਆਰਾ ਵਾਅਦਾ ਕੀਤਾ ਗਿਆ ਸੀ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.